Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਚ ਬਣੇਗਾ ਮ੍ਰਿਤ ਦੇਹ ਸੰਭਾਲ ਘਰ, ਲੰਮੇ ਸਮੇਂ ਤੋਂ ਮੁੱਖ ਜ਼ਰੂਰਤ ਸੀ, ਸ਼ਿਵਪੁਰੀ ਪਾਰਕ ‘ਚ ਬਣੇਗੀ ਮੋਰਚਰੀ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਇਲਾਕੇ ਦੀ ਬੜੇ ਲੰਮੇ ਸਮੇ ਤੋ ਜਰੂਰਤ ਸੀ ਕਿ ਇਥੇ ਮੋਰਚਰੀ ਦਾ ਪ੍ਰਬੰਧ ਹੋਵੇ, ਪਰ ਜਗ੍ਹਾ ਨਾ ਮਿਲਣ ਕਰਕੇ ਇਸ ਨੂੰ ਅਣਦੇਖਿਆ ਕੀਤਾ ਗਿਆ। ਜਿਸ ਕਰਕੇ ਸ਼ਹਿਰ ਦੀਆ ਸਮਾਜ ਸੇਵੀ ਸੰਸਥਾਵਾਂ ਅਤੇ ਪਤਵੰਤੇ ਸੱਜਣਾਂ ਨੇਂ ਸਰਵਸੰਮਤੀ ਅਤੇ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਿਵਪੁਰੀ ਦੇ ਬਾਹਰ ਬਣੇ ਪਾਰਕ ਦੇ ਇਕ ਕੋਨੇ ਦੀ ਜਮੀਨ ਤੇ ਟਕ ਲਾ ਕੇ ਇਸ ਕਾਰਜ ਦੀ ਰਸਮੀ ਸ਼ੁਰੂਆਤ ਕੀਤੀ। ਗੋਰ ਹੋਵੇ ਕਿ ਇਸ ਲੋੜ ਨੂੰ ਮੁਖ ਰੱਖਦਿਆਂ ਲਾਇੰਸ ਕਲੱਬ ਕਰਤਰਪੁਰ ਵਲੋਂ 2 ਫਰਿਜਰ ਪਿਛਲੇ 8 ਸਾਲਾਂ ਤੋਂ ਆਪੀ ਸੰਸਥਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ। ਇਸ ਮਹਾਨ ਕਾਰਜ ਦੇ ਆਰੰਭ ਹੁੰਦਿਆਂ ਮੌਕੇ ਤੇ ਸ਼ਹਿਰ ਵਾਸੀਆਂ,ਸੰਸਥਾਵਾਂ ਵਲੋਂ ਕਮਰਾ ਬਣਾਉਣ ਦੀ ਸਹਿਮਤੀ ਦਿਤੀ, ਜਿਸ ਵਿਚ 4 ਫ੍ਰਿਜਰ ਲਾਏ ਜਾਣ, ਬਿਜਲੀ ਦੀ ਬੈਕਅੱਪ ਵਾਸਤੇ ਵੱਡਾ ਜਨਰੇਟਰ ਅਤੇ ਹੋਰ ਲੋੜਾਂ ਨੂੰ ਧਿਆਨ ਵਿੱਚ ਰੱਖਕੇ ਇਕ ਪਲਾਨ ਤਿਆਰ ਕੀਤਾ ਜਾਵੇਗਾ।ਜਿਸ ਅਨੁਮਾਨ 20 ਲੱਖ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।

ਇਸ ਮੌਕੇ ਸ਼ਿਵਪੁਰੀ ਦੇ ਬਾਹਰ ਬਣੇ ਇਸ ਪਾਰਕ ਦੀ ਸੰਭਾਲ ਦੀ ਵੀ ਜਿੰਮੇਦਾਰੀ ਸਮਰੱਥਾ ਸੰਸਥਾ ਨੂੰ ਦਿਤੀ ਗਈ, ਤਾਂ ਕਿ ਫੁੱਲ ਬੂਟਿਆਂ ਅਤੇ ਝੁਲੇਆ ਦੀ ਸੁਰੱਖਿਆ ਹੋ ਸਕੇ। ਕਾਰਜਕਾਰੀ ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਕੌਰ ਅਤੇ ਹਾਜਰ ਕੌਂਸਲਰਾਂ ਨੇ ਵੀ ਕੌਂਸਲ ਦੀ ਮੀਟਿੰਗ ਚ ਇਸ ਪਾਰਕ ਦੀ ਸਾਂਭ ਸੰਭਾਲ ਲਈ 4 ਲੱਖ ਦੀ ਗ੍ਰਾੰਟ ਮੁਹਈਆ ਕਰਵਾਓਣ ਦਾ ਭਰੋਸਾ ਦਿੱਤਾ। ਇਸ ਮੌਕੇ ਸ਼ਿਵਪੁਰੀ ਕਮੇਟੀ ਦੇ ਪ੍ਰਦੀਪ ਸ਼ਰਮਾ, ਆਪੀ ਸੰਸਥਾ ਦੇ ਸੁਮਨ ਮੈਡਮ, ਗਊਸ਼ਾਲਾ ਦੇ ਪ੍ਰਧਾਨ ਬਲਰਾਮ ਗੁਪਤਾ, ਸਮਰੱਥਾ ਸੰਸਥਾ ਦੇ ਜੀਤੀ ਲੇਹਰ, ਨਰੇਸ਼ ਅਗਰਵਾਲ, ਪ੍ਰਿੰਸ ਅਰੋੜਾ , ਵੇਦ ਪ੍ਰਕਾਸ਼, ਤੇਜ ਪਾਲ ਤੇਜੀ ਕੌਂਸਲਰ, ਸਤ ਪਾਲ ਸੱਤੀ, ਪ੍ਰਦੀਪ ਅਗਰਵਾਲ, ਰਾਜੂ ਅਰੋੜਾ, ਦੀਪਕ ਦੀਪਾ, ਵਰਿੰਦਰ ਸ਼ਰਮਾ, ਸਤਨਾਮ ਲੇਹਰ, ਰਾਜੀਵ ਅਗਰਵਾਲ, ਮੁਕੇਸ਼ ਕੁਮਾਰ, ਜੱਸੀ ਚਾਹਲ, ਲਾਲ ਚੰਦ ਆਦਿ ਮੌਜੂਦ ਸਨ।

error: Content is protected !!