Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

ਮੁਲਾਜਮਾਂ ਦੇ ਨਾਲ ਨਾਲ ਵਿਧਾਇਕਾਂ ਤੇ ਸਾਂਸਦਾਂ ਦਾ ਵੀ ਹੋਵੇ ਡੋਪ ਟੈਸਟ, ਕਰਤਾਰਪੁਰ ਤੋਂ ਹੋਵੇ ਸ਼ੁਰੂਆਤ: ਖੋਸਲਾ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਅਧੀਨ ਅਾੳੁਂਦੇ ਪਿੰਡ ਚਕਰਾਲਾ ਵਿਖੇ ਡੈਮੋਕਰੇਟਿਕ ਭਾਰਤੀ ਸਮਾਜ ਪਰਟੀ ਦੇ ਪੰਜਾਬ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾੲੀ ਹੇਠ ੲਿਕ ਅਹਿਮ ਮੀਟਿੰਗ ਹੋੲੀ. ਮੀਟਿੰਗ ਨੂੰ ਸੰਬੋਧਨ ਕਰਦੇ ਹੋੲੇ ਖੋਸਲਾ ਨੇ ਕਿਹਾ ਕਿ ਪੰਜਾਬ ਅੰਦਰ ਜੋ ਛੇਵਾਂ ਦਰਿਅਾ ਨਸ਼ਿਆਂ ਦਾ ਵੱਗ ਰਿਹਾ ਹੈ ੳੁਸ ਵਿਚ ਪੰਜਾਬ ਦੀ ਜੁਆਨੀ ਰੁੜਦੀ ਜਾ ਰਹੀ ਹੈ।

ਨਿੱਤ ਚਿੱਟੇ ਨਾਲ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ. ਪੰਜਾਬ ਸਰਕਾਰ ਨੇ ੲਿਸ ਤੇ ਅਾਪਣਾ ਕੋੲੀ ਸਖਤ ਕਦਮ ਨਹੀਂ ਚੱਕਿਆ. ਅੱਜ ਪੜਿਅਾ ਲਿਖਿਆ ਨੌਂਜਵਾਨ ਬੇਰੋਜਗਾਰੀ ਤੌਂ ਨਿਰਾਸ਼ ਹੋ ਕੇ ਨਸ਼ਿਅਾਂ ਵੱਲ ਵਧ ਰਿਹਾ ਹੈ ਪਰ ਸਰਕਾਰ ਬੇਰੋਜ਼ਗਾਰੀ ਨੂੰ ਖਤਮ ਕਰਨ ਵੱਲ ਕੋੲੀ ਧਿਅਾਨ ਨਹੀ ਦੇ ਰਹੀ।

ਹੁਣ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਾਰੇ ਸਰਕਾਰੀ ਮੁਲਾਜਿਮ ਛੋਟੇ ਤੋਂ ਲੈ ਕੇ ਵੱਡੇ ਅਫਸਰ ਤੱਕ ਦੇ ਡੋਪ ਟੈਸਟ ਕਰਵਾੲੇ ਜਾਣਗੇ। ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰੀ ਮੁਲਾਜਮਾਂ ਦੇ ਨਾਲ ਨਾਲ ਅੈਮ.ਪੀ , ਅੈਮ.ਅੈਲ.ੲੇ ਦੇ ਵੀ ਡੋਪ ਟੈਸਟ ਕਰਵਾੲੇ ਜਾਣੇ ਚਾਹੀਦੇ ਹਨ ਅਤੇ ਇਸਦੀ ਸ਼ੁਰੂਆਤ ਕਰਤਾਰਪੁਰ ਤੋਂ ਹੋਣੀ ਚਾਹੀਦੀ ਹੈ.

ੲਿਸ ਮੌਕੇ ਗੁਰਦਿਅਾਲ ਸਿੰਘ ਗਿਲ , ਗੁਰਦੀਪ ਸਿੰਘ.ਬਿਸ਼ਨ ਦਾਸ ਰੇਸ਼ਮ ਲਾਲ.ਅਸ਼ਰਫ਼ ਮਸੀਹ ਅਾਦਿ ਮੋਜੂਦ ਸਨ।

 
ਇਹ ਵੀ ਪੜ੍ਹੋ:

♦  ਫਿਰ ਸ਼ੁਰੂ ਹੋਇਆ ਚੋਰੀਆਂ ਦਾ ਸਿਲਸਿਲਾ, ਪਹਿਲਾ ਨਿਸ਼ਾਨਾ “ਨਿਊ ਚੰਦਨ ਨਗਰ”


♦  ਇਹ ਕੈਸਾ ਸੰਯੋਗ? : ਕਰਤਾਰਪੁਰ ਪੁਲਿਸ ਨੇ ਵੱਖ-2 ਮਾਮਲਿਆਂ ‘ਚ ਕੀਤੀਆਂ ਇੱਕੋ ਜਹੀਆਂ ਬਰਾਮਦਗੀਆਂ


♦ ਕਰਤਾਰਪੁਰ ‘ਚ ਭਿਆਨਕ ਸੜ੍ਹਕ ਹਾਦਸਾ, ਬੇਕਾਬੂ ਟਰੱਕ ਦਾ ਕਹਿਰ 


 

Welcome to

Kartarpur Mail

error: Content is protected !!