Tuesday, December 11ਤੁਹਾਡੀ ਆਪਣੀ ਲੋਕਲ ਅਖ਼ਬਾਰ....

MLA ਚੌਧਰੀ ਦੀ ਅਚਨਚੇਤ ਫ਼ੇਰੀ, ਸਰਕਾਰੀ ਹਸਪਤਾਲ ‘ਚ ਪਈਆਂ ਭਾਜੜਾਂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੁਪਹਿਰ ਕਰੀਬ 1 ਵਜੇ ਸਰਕਾਰੀ ਹਸਪਤਾਲ ਕਰਤਾਰਪੁਰ ਪੁੱਜੇ। ਵਿਧਾਇਕ ਦੀ ਅਚਨਚੇਤ ਫੇਰੀ ਨਾਲ ਹਸਪਤਾਲ ਸਟਾਫ ‘ਚ ਭਾਜੜਾਂ ਪੈ ਗਈਆਂ। ਚੌਧਰੀ ਨੇ ਹਸਪਤਾਲ ‘ਚ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਇੱਥੋਂ ਦੀਆਂ ਸਹੂਲਤਾਂ ਅਤੇ ਕਮੀਆਂ ਨੂੰ ਜਾਣਿਆ। ਐਸ ਐਮ.ਓ. ਡਾ. ਹਰਦੇਵ ਸਿੰਘ ਨੇ ਵਿਧਾਇਕ ਨੂੰ ਹਸਪਤਾਲ ਦਾ ਦੌਰਾ ਕਰਵਾਇਆ। ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਾਹਮਣੇ ਆਈਆਂ ਕਮੀਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਹਸਪਤਾਲ ਨੂੰ ਹਿਦਾਇਤਾਂ ਦਿੱਤੀਆਂ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਵਾਇਆ।
ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਸੂਰਜਭਾਨ, ਡੀ.ਐਸ.ਪੀ. ਦਿਗਵਿਜੈ ਸਿੰਘ, ਓਂਕਾਰ ਸਿੰਘ ਮਿੱਠੂ, ਕੌਂਸਲਰ ਤੇਜਪਾਲ ਤੇਜੀ ਅਤੇ ਹੋਰ ਪਤਵੰਤੇ ਹਾਜ਼ਿਰ ਸਨ.


Welcome to

Kartarpur Mail

error: Content is protected !!