Friday, April 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਾਮਯਾਬੀ ਵੱਲ ਮਾਈਲ ਦਾ ਇਕ ਹੋਰ ਕਦਮ, ਭੁਲੱਥ ਵਿਚ ਇਕ ਸ਼ਾਖਾ ਦਾ ਉਦਘਾਟਨ 

ਕਰਤਾਰਪੁਰ ਮੇਲ >> MIEL ਇੰਸਟੀਚਿਊਟ ਕਰਤਾਰਪੁਰ ਦੀ ਦੂਸਰੀ ਸ਼ਾਖਾ ਕਪੂਰਥਲਾ ਦੇ ਕਸਬੇ ਭੁਲੱਥ ਮੇਨ ਰੋਡ ਸਾਹਮਣੇ ਪੰਚਾਇਤ ਦਫਤਰ ਵਿਖੇ ਖੋਲੀ ਗਈ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਕੀਰਤਨ ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜਵਾਇੰਟ ਕਮਿਸ਼ਨਰ ਮਿਉਂਸੀਪਲ ਕਾਰਪੋਰੇਸ਼ਨ ਮੈਡਮ ਸ਼ਿਖਾ ਭਗਤ ਦਾ ਮਾਈਲ ਇੰਸਟੀਚਿਊਟ ਦੇ  ਡਾਇਰੈਕਟਰ ਮੈਡਮ ਮੋਨਿਤਾ ਢੀਂਗਰਾ ਅਤੇ ਸਟਾਫ ਵੱਲੋਂ ਬੁੱਕੇ ਭੇਂਟ ਕਰਕੇ ਸਵਾਗਤ ਕੀਤਾ।
ਮੁੱਖ ਮਹਿਮਾਨ ਵੱਲੋਂ ਦੀਪਕ ਜਗਾਕੇ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸਤੋਂ ਇਲਾਵਾ ਇੰਸਟੀਚਿਊਟ ਵੱਲੋਂ ਮੁੱਖ ਮਹਿਮਾਨ ਮੈਡਮ ਸ਼ਿਖਾ ਭਗਤ, ਦੀਪਕ ਕੁਮਾਰ ਸੀਨੀਅਰ ਆਈਲੈਟਸ ਆਪ੍ਰੇਸ਼ਨ ਐਗਜ਼ੀਕਿਉਟਿਵ ਨੂੰ ਸਿਰੋਪਾਓ ਅਤੇ ਯਾਦਗਾਰੀ ਚਿਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਕਰਤਾਰਪੁਰ ਮੇਲ ਦੇ ਮੁੱਖ ਸੰਪਾਦਕ ਸ਼ਿਵ ਕੁਮਾਰ ਰਾਜੂ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ ਜਿਨ੍ਹਾਂ ਨੂੰ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੈਡਮ ਮੋਨਿਤਾ ਢੀਂਗਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਈਲ ਦੀ ਕਰਤਾਰਪੁਰ ਸ਼ਾਖਾ ਦੀ ਕਾਮਯਾਬੀ ਸਦਕਾ ਬੱਚੇ ਹੋਰਾਂ ਖੇਤਰਾਂ ਦੇ ਨਾਲ ਨਾਲ ਭੁਲੱਥ ਤੋਂ ਵੱਡੀ ਗਿਣਤੀ ‘ਚ ਆ ਰਹੇ ਸਨ ਜਿਨ੍ਹਾਂ ਦੀ ਸਹੂਲਤ ਲਈ ਨਵੀਂ ਸ਼ਾਖਾ ਭੁਲੱਥ ਵਿਚ ਵੀ ਖੋਲੀ ਗਈ ਹੈ।


Welcome to

Kartarpur Mail

error: Content is protected !!