Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਯੋਗ ਟ੍ਰੇਨਿੰਗ ਕੈਂਪ ਲਗਾਇਆ ਗਿਆ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਲਿਮਕਾ ਬੁੱਕ ਰਿਕਾਰਡ ਹੋਲਡਰ ਹਰਪ੍ਰੀਤ ਸਿੰਘ ਦਿਓਲ(ਮੈਂਟਰ ਆਨ ਫਿਟਨੈਸ) ਦੁਆਰਾ ਸਿਹਤ ਪ੍ਰਤੀ ਜਾਗਰੂਕਤਾ ਅਤੇ ਸਵੈ-ਰੱਖਿਆ ਲਈ ਇਕ ਟ੍ਰੇਨਿੰਗ ਕੈਂਪ ਲਗਾਇਆ ਗਿਆ| ਜਿਸ ਵਿਚ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਤੰਦਰੁਸਤ ਰਹਿਣ ਦੇ ਗੁਣ ਅਤੇ ਸਵੈ ਰੱਖਿਆ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ| ਜ਼ਿਕਰਯੋਗ ਹੈ ਕਿ ਵਿੱਕੀ ਦਿਓਲ ਥਮਸ ਪੁਸ਼ ਅਪ ਦੇ ਵਿਸ਼ਵ ਰਿਕਾਰਡਰ ਧਾਰਨੀ ਹਨ ਅਤੇ ਉਹਨਾਂ ਦਾ ਨਾਮ ਏਸ਼ੀਆ ਬੁੱਕ ਆਫ਼ ਰਿਕਾਰਡਜ਼, ਇੰਡੀਆ ਬੁੱਕ ਆਫ਼ ਰਿਕਾਰਜ਼ ਅਤੇ ਗੋਲਡਨ ਬੁੱਕ ਆਫ਼ ਰਿਕਾਰਡਜ਼ ਵਿਚ ਵੀ ਦਰਜ਼ ਹੈ|

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਅਜਿਹੇ ਟ੍ਰੇਨਿੰਗ ਕੈਂਪ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਰਹੇ ਹਨ ਕਿਉਂਕਿ ਵਿਦਿਆਰਥੀ ਇਹਨਾਂ ਤੋਂ ਜਾਣਕਾਰੀ ਲੈ ਕੇ ਸਵੈ ਰੱਖਿਆ ਵਿਚ ਪਰੀਪੱਖ ਹੋ ਸਕਦੇ ਹਨ|

ਇਸ ਮੌਕੇ ਡਾ. ਅਮਨਦੀਪ ਹੀਰਾ, ਪ੍ਰੋ. ਸੁਚੇਤਾ ਰਾਣੀ, ਪ੍ਰੋ. ਗਗਨਦੀਪ ਕੌਰ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਰਾਜਬੀਰ ਸਿੰਘ, ਪ੍ਰੋ. ਰਣਜੀਤ ਸਿੰਘ, ਪ੍ਰੋ. ਮੀਨਾਕਸ਼ੀ ਸ਼ਰਮਾ, ਪ੍ਰੋ. ਚੇਤਨਾ ਸ਼ਰਮਾ, ਪ੍ਰੋ. ਸੋਨੀਆ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਸਤੁਤੀ, ਪ੍ਰੋ. ਸੁਖਵੀਰ ਰੂਬੀ, ਪ੍ਰੋ. ਨਿਸ਼ਾ ਰਾਣੀ, ਪ੍ਰੋ. ਅਮਨ, ਪ੍ਰੋ. ਨਵਜੋਤ ਕੌਰ, ਪ੍ਰੋ. ਕਰਨਵੀਰ ਕੌਰ, ਪ੍ਰੋ. ਜਗਦੀਪ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਨਿਧੀ ਸ਼ਰਮਾ ਆਦਿ ਹਾਜ਼ਰ ਸਨ|



Welcome to

Kartarpur Mail

error: Content is protected !!