Monday, August 26ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਕਰਵਾਇਆ ਗਿਆ ‘ਵਿਰਾਸਤੀ ਮੇਲਾ’

Kartarpur Mail (Shiv Kumar Raju) >>> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਮਿਤੀ: 09-08-2019 ਨੂੰ ‘ਵਿਰਾਸਤੀ ਮੇਲਾ’ ਕਰਵਾਇਆ ਗਿਆ| ਇਸ ਮੌਕੇ ਵਿਦਿਆਰਥਣਾਂ ਦੇ ਵੱਖ-ਵੱਖ ਸਭਿਆਚਾਰਕ ਮੁਕਾਬਲੇ ਕਰਵਾਏ ਗਏ|

          ਇਸ ਮੌਕੇ ਵਿਦਿਆਰਥਣਾਂ ਦੁਆਰਾ ਸਭਿਆਚਾਰਕ ਵਿਰਸੇ ਨੂੰ ਦਰਸਾਉਂਦੇ ਗੀਤ, ਲੋਕ ਗੀਤ, ਲੰਮੀ ਹੇਕ ਵਾਲੇ ਗੀਤ, ਲੋਕ ਨਾਚ-ਗਿ`ਧਾ ਆਦਿ ਦੀ ਪੇਸ਼ਕਾਰੀ ਬਾਖੂਬੀ ਢੰਗ ਨਾਲ ਕੀਤੀ| ਇਸ ਮੌਕੇ ‘ਪੰਜਾਬਣ ਮੁਟਿਆਰ’ ਦਾ ਮੁਕਾਬਲਾ ਕਰਵਾਇਆ ਗਿਆ| ਜਿਸ ਵਿੱਚ ਅਮਨਜੋਤ ਕੌਰ(ਬੀ.ਸੀ.ਏ. ਸਮੈਸਟਰ ਪੰਜਵਾਂ) ਨੇ ‘ਪੰਜਾਬਣ ਮੁਟਿਆਰ’ ਦਾ ਖਿਤਾਬ ਪ੍ਰਾਪਤ ਕੀਤਾ| ਇਸ ਤੋਂ ਇਲਾਵਾ ਜਸਮੀਤ ਕੌਰ(ਬੀ.ਕਾਮ ਸਮੈਸਟਰ ਪੰਜਵਾਂ) ਨੇ ਤੋਰ ਪੰਜਾਬਣ ਦੀ, ਜਸਮੀਨ ਕੌਰ(ਪੀ.ਜੀ.ਡੀ.ਸੀ.ਏ ਸਮੈਸਟਰ ਪਹਿਲਾ) ਨੇ ਸੋਹਣਾ ਮੁਖੜਾ, ਹਰਮਨਪ੍ਰੀਤ ਕੌਰ(ਬੀ.ਕਾਮ ਸਮੈਸਟਰ ਪੰਜਵਾਂ) ਨੇ ਸਰੂ ਜਿਹਾ ਕੱਦ, ਪਰਵੀਨ (ਬੀ.ਕਾਮ ਸਮੈਸਟਰ ਪੰਜਵਾਂ) ਨੇ ਗੁੱਤ ਨਾਗਣੀ ਦਾ ਖਿਤਾਬ ਆਪਣੇ ਨਾਮ ਕੀਤਾ ਅਤੇ ਫੁਲਕਾਰੀ, ਛਿੱਕੂ ਅਤੇ ਪੱਖੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿਚ ਪਹਿਲੇ, ਦੂਸਰੇ ਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ| ਮੰਚ ਦਾ ਸੰਚਾਲਨ ਪ੍ਰੋ. ਰੁਚੀ ਨੇ ਕੀਤਾ| ਇਸ ਮੌਕੇ ਕਾਲਜ ਵਿੱਚ ਵੱਖ-ਵੱਖ ਤਰ੍ਹਾਂ ਦੇ ਸਟਾਲ ਅਤੇ ਝੂਲੇ ਲਗਾਏ ਗਏ| ਜਿਨ੍ਹਾਂ ਦਾ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ|

          ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਵਿਦਿਆਰਥਣਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਰੂ-ਬ-ਰੂ ਕਰਵਾਉਂਦਿਆਂ ਆਪਣੇ ਸਭਿਆਚਾਰ ਅਤੇ ਬੋਲੀ ਦੀ ਸੇਵਾ ਕਰਨ ਲਈ ਪ੍ਰੇਰਿਆ|

          ਇਸ ਮੌਕੇ ਪ੍ਰੋ ਕਮਲੇਸ਼ ਰਾਣੀ, ਡਾ. ਅਮਨਦੀਪ ਹੀਰਾ, ਪ੍ਰੋ. ਸੁਚੇਤਾ ਰਾਣੀ, ਡਾ. ਕਮਲਜੀਤ ਸਿੰਘ, ਪ੍ਰੋ. ਜਸਪ੍ਰੀਤ ਸਿੰਘ, ਪ੍ਰੋ. ਰਣਜੀਤ ਸਿੰਘ, ਪ੍ਰੋ. ਸੋਨੀਆ, ਪ੍ਰੋ. ਸੁਰਭੀ ਪੰਡਿਤ, ਪ੍ਰੋ. ਰਾਜਬੀਰ ਸਿੰਘ, ਪ੍ਰੋ. ਸੁਖਵੀਰ ਰੂਬੀ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਲਵਦੀਪ ਸਿੰਘ, ਪ੍ਰੋ. ਅਮਨ, ਪ੍ਰੋ. ਨਵਜੋਤ ਕੌਰ, ਪ੍ਰੋ. ਕਰਨਵੀਰ ਕੌਰ, ਪ੍ਰੋ. ਜਗਦੀਪ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਨਿਧੀ ਸ਼ਰਮਾ, ਪ੍ਰੋ. ਸਵਿਤਾ ਬਾਲੀ, ਪ੍ਰੋ. ਚਰਨਜੀਤ ਕੌਰ ਆਦਿ ਹਾਜ਼ਰ ਸਨ|

Welcome to

Kartarpur Mail

error: Content is protected !!