Sunday, September 15ਤੁਹਾਡੀ ਆਪਣੀ ਲੋਕਲ ਅਖ਼ਬਾਰ....

Kartarpur: ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਰਾਸ਼ਟਰੀ ਖੇਡ ਦਿਵਸ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਰਾਸ਼ਟਰੀ ਖੇਡ ਦਿਵਸ ਪ੍ਰੋ.ਰਾਜਬੀਰ ਸਿੰਘ, ਮੁੱਖੀ ਸਰੀਰਕ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਖੇਡ ਦਿਵਸ ਮੌਕੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿਚ ਵਿਿਦਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਮੌਕੇ ਹਾਫ ਮੈਰਾਥਨ ਰੇਸ ਮੁਕਾਬਲੇ ਕਰਵਾਏ ਗਏ।ਹਾਫ਼ ਮੈਰਾਥਨ ਰੇਸ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਜੀ ਦੁਆਰਾ ਝੰਡੀ ਲਹਿਰਾ ਕੇ ਕੀਤੀ ਗਈ।ਇਸ ਮੁਕਾਬਲੇ ਵਿਚ ਜਸਪ੍ਰੀਤ ਸਿੰਘ (ਬੀ.ਏ. ਸਮੈਸਟਰ ਪਹਿਲਾ) ਨੇ ਪਹਿਲਾ, ਮਨਪ੍ਰੀਤ ਸਿੰਘ (10+2 ਆਰਟਸ) ਨੇ ਦੂਸਰਾ ਅਤੇ ਸ਼ਮਸ਼ੇਰ ਸਿੰਘ (10+2 ਆਰਟਸ) ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਉਪਰੰਤ ਵਿਿਦਆਰਥੀਆਂ ਦੇ ਵਾਲੀਵਾਲ ਦੇ ਮੈਚ ਵੀ ਕਰਵਾਏ ਗਏ।


ਅੰਤ ਵਿੱਚ ਕਾਲਜ ਦੇ ਪਿੰ੍ਰਸੀਪਲ ਸਾਹਿਬ ਨੇ ਜੇਤੂ ਵਿਿਦਆਰਥੀਆਂ ਨੂੰ ਇਨਾਮ ਦਿੰਦੇ ਹੋਏ ਕਿਹਾ ਕਿ ਰਾਸ਼ਟਰੀ ਖੇਡ ਦਿਵਸ ਮਨਾਉਣ ਦਾ ਮੁੱਖ ਮੰਤਵ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਯਾਦ ਕਰਨਾ ਹੀ ਨਹੀਂ ਸਗੋਂ ਉਹਨਾਂ ਵਲੋਂ ਜ਼ਿੰਦਗੀ ਵਿਚ ਕੀਤੇ ਸੰਘਰਸ਼ ਤੋਂ ਪ੍ਰੇਰਿਤ ਹੋ ਕੇ ਇਕ ਚੰਗਾ ਖਿਡਾਰੀ ਬਣਨਾ ਵੀ ਹੈ। ਉਹਨਾਂ ਨੇ ਕਿਹਾ ਕਿ ਖੇਡਾਂ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਕਰਦੀਆਂ ਹਨ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਖੇਡਾਂ ਪ੍ਰਤੀ ਆਪਣਾ ਰੁਝਾਨ ਵਧਾਉਣਾ ਚਾਹੀਦਾ ਹੈ ।


ਇਸ ਮੌਕੇ ਡਾ.ਅਮਨਦੀਪ ਹੀਰਾ, ਪ੍ਰੋ.ਸੁਚੇਤਾ ਰਾਣੀ, ਪ੍ਰੋ. ਕਮਲੇਸ਼ ਰਾਣੀ, ਡਾ. ਕਮਲਜੀਤ ਸਿੰਘ, ਪ੍ਰੋ. ਸੁਰਭੀ ਪੰਡਿਤ, ਪ੍ਰੋ.ਸੋਨੀਆ, ਪ੍ਰੋ.ਰਾਜਵਿੰਦਰ ਕੌਰ, ਪ੍ਰੋ. ਰੂਚੀ, ਪ੍ਰੋ. ਰਣਜੀਤ ਸਿੰਘ, ਪ੍ਰੋ.ਜਸਪ੍ਰੀਤ ਸਿੰਘ, ਪ੍ਰੋ. ਲਵਦੀਪ ਸਿੰਘ, ਪ੍ਰੋ. ਗੁਰਇਕਬਾਲ ਸਿੰਘ, ਪ੍ਰੋ. ਗੁਰਸਿਮਰਨ ਪਾਲ, ਪ੍ਰੋ.ਰਮਨਦੀਪ ਕੌਰ, ਪ੍ਰੋ. ਵਰਿੰਦਰ ਕੌਰ ਆਦਿ ਹਾਜ਼ਰ ਸਨ।

Welcome to

Kartarpur Mail

error: Content is protected !!