Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

MGKC ਦਾ ਅੰਤਰਰਾਸ਼ਟਰੀ ਸਮਭਾਵ ਓਲੰਪੀਆਡ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ

Kartarpur Mail (Shiv Kumar Raju) >> ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਸਤਯੁਗ ਦਰਸ਼ਨ ਟ੍ਰਸਟ ਵੱਲੋਂ ਪੰਜਵਾਂ ਅੰਤਰਰਾਸ਼ਟਰੀ ਸਮਭਾਵ ਓਲੰਪੀਆਡ 2019 ਅਧੀਨ ਵਿਦਿਆਰਥੀਆਂ ਲਈ ਮਾਨਵਤਾ, ਸਦਾਚਾਰ ਅਤੇ ਨੈਤਿਕ ਗੁਣਾਂ ਤੇ ਆਧਾਰਿਤ ਪ੍ਰੀਖਿਆ ਦਾ ਆਯੋਜਨ ਪ੍ਰੋ. ਲਵਦੀਪ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ|

          ਵਰਨਣਯੋਗ ਹੈ ਕਿ ਪਹਿਲਾਂ ਵੀ ਕਾਲਜ ਵਿਖੇ ਇਹ ਪ੍ਰੀਖਿਆ ਕਰਵਾਈ ਜਾਂਦੀ ਰਹਿ ਹੈ ਜਿਸ ਦੇ ਨਤੀਜੇ ਕਾਫੀ ਸ਼ਾਨਦਾਰ ਰਹੇ ਹਨ| ਇਸ ਸਾਲ ਵੀ ਕਾਲਜ ਦੇ ਤਿੰਨ ਵਿਦਿਆਰਥੀ ਨੀਤੀਸ਼, ਕੋਮਲ ਅਤੇ ਜਸ਼ਨਦੀਪ ਕੌਰ ਨੇ ਪਹਿਲੇ 500 ਸਥਾਨਾਂ ਵਿਚ ਆ ਕੇ ਇਕ ਉਪਲਬਧੀ ਹਾਸਿਲ ਕੀਤੀ| ਜਸ਼ਨਪ੍ਰੀਤ ਕੌਰ ਨੇ ਕਾਲਜ ਵਿਚ ਇਸ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ|

          ਕਾਲਜ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੀ ਇਕ ਵਿਦਿਆਰਥੀ ਜੀਵਨ ਵਿਚ ਅਹਿਮ ਭੂਮਿਕਾ ਹੈ ਕਿਉਂਕਿ ਇਹੋ ਜਿਹੀਆਂ ਪ੍ਰੀਖਿਆਵਾਂ ਵਿਦਿਆਰਥੀ ਨੂੰ ਇੱਕ ਚੰਗਾ ਮਨੁੱਖ ਬਣਨ ਪ੍ਰਤੀ ਉਤਸ਼ਾਹਿਤ ਕਰਦੀਆਂ ਹਨ ਅਤੇ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨ ਵਿਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ|

error: Content is protected !!