Monday, August 26ਤੁਹਾਡੀ ਆਪਣੀ ਲੋਕਲ ਅਖ਼ਬਾਰ....

ਮਾਤਾ ਗੁਜਰੀ ਖ਼ਾਲਸਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਕਰਤਾਰਪੁਰ ਮੇਲ(ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੇ ਬੀ.ਐਸ.ਸੀ.(ਨਾਨ-ਮੈਡੀਕਲ) ਸਮੈਸਟਰ ਚੌਥਾ ਅਤੇ ਬੀ.ਏ. ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ| ਬੀ.ਐਸ.ਸੀ.(ਨਾਨ-ਮੈਡੀਕਲ) ਸਮੈਸਟਰ ਚੌਥਾ ਦੀ ਵਿਦਿਆਰਥਣ ਦੀਪਿਕਾ ਪਾਲ ਨੇ 85.25% ਨੰਬਰ ਲੈ ਕੇ ਕਾਲਜ ਵਿਚੋਂ ਪਹਿਲਾ ਸਥਾਨ, ਕਿਰਨਪ੍ਰੀਤ ਕੌਰ ਨੇ 78.5% ਨੰਬਰ ਲੈ ਕੇ ਦੂਜਾ ਅਤੇ ਰਮਨਦੀਪ ਕੌਰ ਨੇ 72.5% ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਬੀ.ਏ ਸਮੈਸਟਰ ਚੌਥਾ ਦੀ ਵਿਦਿਆਰਥਣ ਰਾਜਵਿੰਦਰ ਕੌਰ ਨੇ 79% ਨੰਬਰ ਲੈ ਕੇ ਕਾਲਜ ਵਿਚੋਂ ਪਹਿਲਾ ਸਥਾਨ, ਪੂਜਾ ਨੇ 73.75% ਨੰਬਰ ਲੈ ਕੇ ਦੂਜਾ ਅਤੇ ਸੋਨਮਦੀਪ ਕੌਰ ਨੇ 72.75% ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ|
ਕਾਲਜ ਦੇ ਪ੍ਰਿੰਸਿਪਲ ਡਾ. ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਹੋਰ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ| ਇਸ ਮੌਕੇ ਡਾ. ਅਮਨਦੀਪ ਹੀਰਾ, ਪ੍ਰੋ. ਸੁਚੇਤਾ ਰਾਣੀ, ਪ੍ਰੋ. ਕਮਲੇਸ਼ ਰਾਣੀ, ਡਾ. ਕਮਲਜੀਤ ਸਿੰਘ, ਪ੍ਰੋ. ਸੁਖਵੀਰ ਰੂਬੀ, ਪ੍ਰੋ. ਸੁਰਭੀ ਪੰਡਿਤ, ਪ੍ਰੋ. ਸੋਨੀਆ, ਪ੍ਰੋ. ਗੁਰਸਿਮਰਨ ਪਾਲ, ਪ੍ਰੋ. ਵਰਿੰਦਰ ਕੌਰ, ਪ੍ਰੋ. ਨਿਧੀ ਸ਼ਰਮਾ, ਪ੍ਰੋ. ਲਵਦੀਪ ਸਿੰਘ, ਪ੍ਰੋ. ਰੁਚੀ, ਪ੍ਰੋ. ਰਮਨਦੀਪ ਕੌਰ, ਪ੍ਰੋ. ਸਵਿਤਾ ਬਾਲੀ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ|

Welcome to

Kartarpur Mail

error: Content is protected !!