Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

MGKC ਕਰਤਾਰਪੁਰ ਵਿਖੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ

Kartarpur Mail (Shiv Kumar Raju) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਹਿਯੋਗ ਨਾਲ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਅਤੇ ਡਾ. ਅਮਨਦੀਪ ਹੀਰਾ ਮੁੱਖੀ, ਪੰਜਾਬੀ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ “ਗੁਰੂ ਨਾਨਕ ਬਾਣੀ : ਬਹੁਪੱਖੀ ਅਧਿਐਨ” ਵਿਸ਼ੇ ‘ਤੇ ਮਿਤੀ: 14-09-2019 ਨੂੰ ਆਯੋਜਿਤ ਕੀਤਾ ਗਿਆ|

ਜਿਸ ਵਿਚ ਬੀਬੀ ਜਗੀਰ ਕੌਰ (ਸਾਬਕਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ) ਅਤੇ ਜਥੇਦਾਰ ਰਣਜੀਤ ਸਿੰਘ ਕਾਹਲੋਂ ਵਿਸ਼ੇਸ਼ ਤੌਰ ‘ਤੇ ਪੁੱਜੇ| ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਪਰਚੇ ਪੜ੍ਹੇ ਗਏ| ਡਾ. ਗੁਰਵੀਰ ਸਿੰਘ (ਖ਼ਾਲਸਾ ਕਾਲਜ, ਗਹਿਲ) ਮੁੱਖ ਬੁਲਾਰੇ ਵੱਜੋਂ ਸ਼ਾਮਲ ਹੋਏ|

ਇਸ ਸੈਮੀਨਾਰ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਲਗਭਗ 40 ਦੇ ਕਰੀਬ ਪਰਚੇ ਪੜ੍ਹੇ ਗਏ, ਜਿਨ੍ਹਾਂ ਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆ, ਸਦਾਚਾਰ, ਨੈਤਿਕਤਾ, ਸਰਵ-ਸਾਝੀਵਾਲਤਾ, ਸਮਾਜਿਕ ਸਮਾਨਤਾ ਆਦਿ ਵਿਸ਼ੇ ਰਹੇ| ਡਾ. ਰੁਪਿੰਦਰ ਕੌਰ, ਡਾ. ਸਵਰਨ ਸਿੰਘ, ਡਾ. ਸਤਵਿੰਦਰ ਸਿੰਘ ਢਿੱਲੋਂ, ਡਾ. ਮਨਵਿੰਦਰ ਸਿੰਘ, ਡਾ. ਗੁਰਜੀਤ ਸਿੰਘ, ਡਾ. ਰਾਮ ਮੂਰਤੀ, ਡਾ. ਤਜਿੰਦਰ ਵਿਰਲੀ, ਡਾ. ਗੁਰਨਾਮ ਸਿੰਘ, Dr. ਹਰਬੰਸ ਕੌਰ, ਡਾ. ਕੰਵਲਜੀਤ ਕੌਰ, ਡਾ. ਰਜਿੰਦਰ ਕੌਰ (ਪ੍ਰਿੰਸੀਪਲ, ਐਸ.ਜੀ.ਪੀ.ਸੀ. ਕਾਲਜ) ਆਦਿ ਖਾਸ ਤੌਰ ‘ਤੇ ਹਾਜ਼ਰ ਹੋਏ|

ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘਗਿੱਲ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕੀਤਾ|

ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ|

error: Content is protected !!