Monday, August 26ਤੁਹਾਡੀ ਆਪਣੀ ਲੋਕਲ ਅਖ਼ਬਾਰ....

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਅੰਤਰ ਸਕੂਲ ਮੁਕਾਬਲੇ ਕਰਵਾਏ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਦੀ ਦੇਖ-ਰੇਖ ਹੇਠ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ| ਇਹਨਾਂ ਮੁਕਾਬਲਿਆਂ ਵਿਚ 42 ਦੇ ਕਰੀਬ ਸਕੂਲਾਂ ਦੇ ਲਗਭਗ 500 ਵਿਦਿਆਰਥੀਆਂ ਨੇ ਹਿੱਸਾ ਲਿਆ| ਇਸ ਸਮਾਗਮ ਦੀ ਸ਼ੁਰੂਆਤ ਜਥੇਦਾਰ ਰਣਜੀਤ ਸਿੰਘ ਕਾਹਲੋਂ (ਮੈਂਬਰ ਐਸ.ਜੀ.ਪੀ,ਸੀ) ਨੇ ਸ਼ਮਾ ਰੋਸ਼ਨ ਕਰਕੇ ਕੀਤੀ| ਸਮਾਗਮ ਵਿਚ ਮੁੱਖ ਮਹਿਮਾਨ ਵੱਜੋਂ ਡਾ. ਜਸਵੀਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਪੁੱਜੇ|

ਇਹਨਾਂ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਡਾ. ਅਜੀਤ ਸਿੰਘ ਜੱਬਲ, ਡਾ. ਰਾਮ ਮੂਰਤੀ, ਡਾ. ਗੁਰਜੰਟ ਸਿੰਘ ਅਤੇ ਡਾ. ਜੇ.ਪੀ. ਸਿੰਘ ਨੇ ਨਿਭਾਈ| ਮੁਕਾਬਲਿਆਂ ਵਿਚ ਸ਼ਬਦ ਗਾਇਨ ਵਿਚ ਪਹਿਲਾ ਸਥਾਨ ਸਰਕਾਰੀ ਗਰਲਜ਼ ਸੀ.ਸੈ. ਸਕੂਲ, ਨਹਿਰੂ ਗਾਰਡਨ ਨੇ, ਗੀਤ/ਗਜਲ ਵਿਚ ਪਹਿਲਾ ਸਥਾਨ ਸ.ਸੀ.ਸੈ ਸਕੂਲ, ਨਹਿਰੂ ਗਾਰਡਨ ਨੇ, ਲੋਕ ਗੀਤ ਵਿਚ ਪਹਿਲਾ ਸਥਾਨ ਮਿਕਡੋਲ ਮਿਊਜ਼ਿਕ ਅਕੈਡਮੀ, ਕਰਤਾਰਪੁਰ ਨੇ, ਕੁਇਜ਼ ਵਿਚ ਪਹਿਲਾ ਸਥਾਨ ਸੈਂਟ ਫ੍ਰਾੰਸਿਸ ਕਾਨਵੈਂਟ ਸਕੂਲ, ਕਰਤਾਰਪੁਰ ਨੇ, ਭਾਸ਼ਣ ਵਿਚ ਪਹਿਲਾ ਸਥਾਨ ਆਰੀਆ ਗਰਲਜ਼ ਹਾਈ ਸਕੂਲ ਨੇ, ਕਵਿਤਾ ਉਚਾਰਨ ਵਿਚ ਪਹਿਲਾ ਸਥਾਨ ਮਾਤਾ ਗੁਜਰੀ ਪਬਲਿਕ ਸਕੂਲ, ਕਰਤਾਰਪੁਰ ਨੇ, ਫੈਂਸੀ ਡਰੈੱਸ ਵਿਚ ਪਹਿਲਾ ਸਥਾਨ ਸ਼ਿਵ ਦੇਵੀ ਗਰਲਜ਼ ਹਾਈ ਸਕੂਲ ਨੇ, ਦਮਾਲਾ ਵਿਚ ਪਹਿਲਾ ਸਥਾਨ ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜੀਏਟ ਸੀ.ਸੈ. ਸਕੂਲ, ਸੰਗ ਢੇਸੀਆਂ ਨੇ, ਮਮਿਕਰੀ ਵਿਚ ਪਹਿਲਾ ਸਥਾਨ ਸੰਤ ਬਾਬਾ ਓਂਕਾਰ ਨਾਥ ਸੀ.ਸੈ. ਸਕੂਲ, ਕਾਲਾ ਬਾਹੀਆਂ ਨੇ, ਦਸਤਾਰਬੰਦੀ ਵਿਚ ਪਹਿਲਾ ਸਥਾਨ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ, ਕਰਤਾਰਪੁਰ ਨੇ,ਕਵੀਸ਼ਰੀ ਵਿਚ ਪਹਿਲਾ ਸਥਾਨ ਸੰਤ ਬਾਬਾ ਓਂਕਾਰ ਨਾਥ ਸੀ.ਸੈ. ਸਕੂਲ ਨੇ, ਪੋਸਟਰ ਮੇਕਿੰਗ ਵਿਚ ਪਹਿਲਾ ਸਥਾਨ ਐਮ.ਜੀ.ਐਸ.ਐਸ. ਸ.ਸ. ਸਕੂਲ, ਕਰਤਾਰਪੁਰ ਨੇ, ਰੰਗੋਲੀ ਵਿਚ ਪਹਿਲਾ ਸਥਾਨ ਸਾਹਿਬਜ਼ਾਦਾ ਜੋਰਾਵਰ ਸਿੰਘ ਪਬਲਿਕ ਸਕੂਲ ਨੇ, ਕਾਰਟੂਨਿੰਗ ਵਿਚ ਪਹਿਲਾ ਸਥਾਨ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ, ਡੋਮੇਲੀ ਨੇ, ਲੇਖ ਰਚਨਾ ਵਿਚ ਪਹਿਲਾ ਸਥਾਨ ਐਸ.ਡੀ. ਗਰਲਜ਼ ਹਾਈ ਸਕੂਲ ਨੇ, ਮਹਿੰਦੀ ਵਿਚ ਪਹਿਲਾ ਸਥਾਨ ਜੀ.ਐਸ.ਸੈ. ਸਕੂਲ, ਮੁਸਤਫਾਪੁਰ ਨੇ, ਕੋਲਾਜ ਮੇਕਿੰਗ ਵਿਚ ਪਹਿਲਾ ਸਥਾਨ ਐਮ.ਜੀ.ਐਸ.ਐਮ ਸੀ.ਸੈ. ਸਕੂਲ, ਕਰਤਾਰਪੁਰ ਨੇ ਹਾਸਿਲ ਕੀਤਾ|  ਇਹਨਾਂ ਮੁਕਾਬਲਿਆਂ ਵਿੱਚ ਦਿਆਨੰਦ ਮਾਡਲ ਸਕੂਲ ਰਨਰ ਅਪ, ਸ੍ਰੀ ਗੁਰੂ ਅਰਜੁਨ ਦੇਵ ਸੀ.ਸੈ. ਸਕੂਲ ਫਰਸਟ ਰਨਰ ਅਪ ਅਤੇ ਐਮ.ਜੀ.ਐਸ.ਐਮ. ਸ.ਸ. ਸਕੂਲ, ਕਰਤਾਰਪੁਰ ਸੈਕੰਡ ਰਨਰ ਅਪ ਰਿਹਾ|

ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜਥੇਦਾਰ ਰਣਜੀਤ ਸਿੰਘ ਕਾਹਲੋਂ ਨੇ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ| ਸਟੇਜ ਦਾ ਸੰਚਾਲਨ ਡਾ. ਅਮਨਦੀਪ ਹੀਰਾ ਵੱਲੋਂ ਕੀਤਾ ਗਿਆ| ਇਸ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਕਾਲਜਾਂ ਦੇ ਪ੍ਰਿੰਸੀਪਲ ਖ਼ਾਲਸਾ ਕਾਲਜ, ਡੁਮੇਲੀ ਡਾ. ਗੁਰਨਾਮ ਸਿੰਘ ਰਸੂਲਪੁਰ, ਪ੍ਰਿੰਸੀਪਲ ਖ਼ਾਲਸਾ ਕਾਲਜ, ਬੰਗਾ ਡਾ. ਰਣਜੀਤ ਸਿੰਘ, ਪ੍ਰਿੰਸੀਪਲ ਖ਼ਾਲਸਾ ਕਾਲਜ, ਗੜ੍ਹਸ਼ੰਕਰ ਡਾ. ਪ੍ਰੀਤਮਹਿੰਦਰ ਸਿੰਘ, ਪ੍ਰਿੰਸੀਪਲ ਖ਼ਾਲਸਾ ਕਾਲਜ, ਡਰੋਲੀ ਕਲਾਂ ਸਾਹਿਬ ਸਿੰਘ, ਮੈਨਜੇਰ ਗੁਰਦੁਆਰਾ ਗੰਗਸਰ ਸਾਹਿਬ ਸ. ਨਰਿੰਦਰ ਸਿੰਘ, ਪ੍ਰੋ. ਦਿਲਸ਼ੇਰਵੀਰ ਸਿੰਘ ਪੁੱਜੇ|

ਇਸ ਮੌਕੇ ਪ੍ਰੋ. ਕਮਲੇਸ਼ ਰਾਣੀ, ਪ੍ਰੋ. ਗਗਨਦੀਪ ਕੌਰ, ਪ੍ਰੋ. ਕਮਲਜੀਤ ਸਿੰਘ, ਪ੍ਰੋ. ਸੁਖਵੀਰ ਰੂਬੀ, ਪ੍ਰੋ. ਸੁਰਭੀ ਪੰਡਿਤ, ਪ੍ਰੋ. ਰੁਚੀ, ਪ੍ਰੋ. ਚੇਤਨਾ ਸ਼ਰਮਾ, ਪ੍ਰੋ. ਰਾਜਬੀਰ ਸਿੰਘ, ਪ੍ਰੋ. ਜਸਪ੍ਰੀਤ ਸਿੰਘ, ਪ੍ਰੋ. ਵਰਿੰਦਰ ਕੌਰ, ਪ੍ਰੋ. ਮੀਨਾਕਸ਼ੀ ਸ਼ਰਮਾ, ਪ੍ਰੋ. ਜਗਦੀਪ ਕੌਰ, ਪ੍ਰੋ. ਕਰਨਵੀਰ ਕੌਰ, ਪ੍ਰੋ. ਨਵਜੋਤ ਕੌਰ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਲਵਦੀਪ ਸਿੰਘ, ਪ੍ਰੋ. ਨਿਸ਼ਾ ਰਾਨੀ, ਪ੍ਰੋ. ਦਲਜੀਤ ਕੌਰ, ਪ੍ਰੋ. ਪਲਵਿਕਾ ਆਦਿ ਹਾਜ਼ਰ ਸਨ|

Welcome to

Kartarpur Mail

error: Content is protected !!