Tuesday, July 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਪ੍ਰਤਿਭਾ ਖੋਜ ਮੁਕਾਬਲੇ ‘ਚ ਵਿੱਦਿਆਰਥੀਆਂ ਨੇ ਦਿਖਾਇਆ ਉਤਸਾਹ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸ਼ਬਦ, ਭਾਸ਼ਣ, ਕਵਿਤਾ, ਲੋਕ ਗੀਤ, ਗੀਤ, ਰੰਗੋਲੀ, ਪੋਸਟਰ ਮੇਕਿੰਗ, ਫੁਲਕਾਰੀ, ਓਨ ਦ ਸਪੋਟ ਪੇਂਟਿੰਗ, ਡੀਬੇਟ, ਮਮਿਕਰੀ, ਫ਼ੋਟੋਗ੍ਰਾਫ਼ੀ ਆਦਿ ਦੇ ਮੁਕਾਬਲੇ ਕਰਵਾਏ ਗਏ| ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ|

      ਭਾਸ਼ਣ ਮੁਕਾਬਲੇ ‘ਚ ਨਤਾਸ਼ਾ ਨੇ ਪਹਿਲਾ, ਜਸਮੀਤ ਕੌਰ ਨੇ ਦੂਸਰਾ, ਰਾਜਵਿੰਦਰ ਕੌਰ ਨੇ ਤੀਜਾ, ਕਵਿਤਾ ਵਿਚ ਨੈਨਾ ਨੇ ਪਹਿਲਾ, ਅਵਤਾਰ ਨੇ ਦੂਸਰਾ, ਅਨੀਸ਼ੁ ਨੇ ਤੀਜਾ, ਗੀਤ ਵਿਚ ਜਸਪ੍ਰੀਤ ਸਿੰਘ ਨੇ ਪਹਿਲਾ, ਅਨੀਸ਼ੁ ਨੇ ਦੂਸਰਾ ਤੇ ਸੁਮਨ ਨੇ ਤੀਜਾ, ਰੰਗੋਲੀ ਵਿਚ ਸੋਨਮ ਨੇ ਪਹਿਲਾ, ਕੋਮਲ ਨੇ ਦੂਸਰਾ ਅਤੇ ਆਰਤੀ ਨੇ ਤੀਜਾ, ਪੋਸਟਰ ਮੇਕਿੰਗ ਵਿਚ ਹਰਸ਼ਰਨ ਸਿੰਘ ਨੇ ਪਹਿਲਾ,  ਫੁਲਕਾਰੀ ਵਿਚ ਕਮਲਜੀਤ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ ਅਤੇ ਕਿਰਨਪ੍ਰੀਤ ਕੌਰ ਨੇ ਤੀਜਾ ਸਥਾਨ, ਓਨ ਦ ਸਪੋਟ ਪੇਂਟਿੰਗ ਵਿਚ ਜਸਮੀਤ ਕੌਰ ਨੇ ਪਹਿਲਾ ਸਥਾਨ, ਕਵੀਸ਼ਰੀ ਵਿਚ ਲੜਕੀਆਂ ਦੇ ਗਰੁੱਪ ਵਿਚ ਖੁਸ਼ਪ੍ਰੀਤ ਕੌਰ ਨੇ ਪਹਿਲਾ, ਅਤੇ ਲੜਕਿਆਂ ਦੇ ਗਰੁੱਪ ਵਿਚ ਸੁਖਜਿੰਦਰ ਸਿੰਘ ਨੇ ਪਹਿਲਾ, ਮਮਿਕਰੀ ਵਿਚ ਹਰਸ਼ਰਨ ਸਿੰਘ ਨੇ ਪਹਿਲਾ ਸਥਾਨ, ਲੋਕ ਗੀਤ ਵਿਚ ਖੁਸ਼ਪ੍ਰੀਤ ਕੌਰ ਨੇ ਪਹਿਲਾ, ਹਰਮਨਪ੍ਰੀਤ ਕੌਰ ਨੇ ਦੂਜਾ ਅਤੇ ਅਨੀਸ਼ੁ ਨੇ ਤੀਜਾ ਸਥਾਨ, ਡੀਬੇਟ ਵਿਚ ਨੇਹਾ/ਅਮਨਦੀਪ ਕੌਰ ਨੇ ਪਹਿਲਾ, ਜਸਮੀਤ/ਹਰਮਨਪ੍ਰੀਤ ਕੌਰ ਨੇ ਦੂਜਾ, ਅਮਨਜੋਤ/ਰਾਜਵਿੰਦਰ ਕੌਰ ਨੇ ਤੀਜਾ ਸਥਾਨ, ਫ਼ੋਟੋਗ੍ਰਾਫ਼ੀ ਵਿਚ ਗੁਰਸਿਮਰਨ ਸਿੰਘ ਨੇ ਪਹਿਲਾ, ਹਰਸ਼ਰਨ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ| ਮੰਚ ਦਾ ਸੰਚਾਲਨ ਪ੍ਰੋ. ਰੂਚੀ ਦੁਆਰਾ ਕੀਤਾ ਗਿਆ|

      ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਜੀ ਨੇ  ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਹਰ ਇਨਸਾਨ ਵਿੱਚ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ| ਸਿਰਫ਼ ਲੋੜ ਹੈ ਉਸ ਹੁਨਰ ਨੂੰ ਪਹਿਚਾਨ ਕੇ ਅੱਗੇ ਲਿਆਉਣ ਦੀ | ਉਹਨਾਂ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ|

      ਇਸ ਮੌਕੇ ਡਾ. ਅਮਨਦੀਪ ਹੀਰਾ, ਪ੍ਰੋ. ਸੁਚੇਤਾ ਰਾਣੀ, ਪ੍ਰੋ. ਕਮਲੇਸ਼ ਰਾਣੀ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਰਣਜੀਤ ਸਿੰਘ, ਪ੍ਰੋ. ਸੁਖਵੀਰ ਰੂਬੀ, ਪ੍ਰੋ. ਸੁਰਭੀ ਪੰਡਿਤ, ਪ੍ਰੋ. ਸੋਨੀਆ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਰੁਚੀ, ਪ੍ਰੋ. ਰਾਜਬੀਰ ਸਿੰਘ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਗੁਰਸਿਮਰਨ ਪਾਲ, ਪ੍ਰੋ. ਵਰਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਨਿਸ਼ਾ ਰਾਣੀ ਆਦਿ ਹਾਜ਼ਰ ਸਨ|

Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!