Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਫੈਲੀ ਗੰਦਗੀ ਦੇ ਵਿਰੋਧ ‘ਚ ਸਾਰੀਆਂ ਕਮੇਟੀਆਂ ਦੀ ਸਾਂਝੀ ਮੀਟਿੰਗ 3 ਵਜੇ, ਕਿਲਾ ਕੋਠੀ ਚੌੰਕ ‘ਚ ਹੋਵੇਗਾ ਇਕੱਠ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ‘ਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਅਤੇ ਫੈਲੀ ਗੰਦਗੀ ਤੋਂ ਲੋਕ ਖਾਸਾ ਨਿਰਾਸ਼ ਅਤੇ ਰੋਸ ‘ਚ ਹਨ. ਅੱਜ ਦੁਪਹਿਰ 3 ਵਜੇ ਸਥਾਨਕ ਕਿਲਾ ਕੋਠੀ ਚੌੰਕ ‘ਚ ਕਰਤਾਰਪੁਰ ਦੀਆਂ ਸਭ ਸਮਾਜਿਕ ਅਤੇ ਧਾਰਮਿਕ ਕਮੇਟੀਆਂ ਦੀ ਸਾਂਝੀ ਬੈਠਕ ਹੋਣ ਜਾ ਰਹੀ ਹੈ.
ਬੈਠਕ ਵਿਚ ਵੱਡੀ ਗਿਣਤੀ ‘ਚ ਲੋਕ ਪੁੱਜਣ ਦੀ ਸੰਭਾਵਨਾ ਹੈ. ਜਾਣਕਾਰੀ ਦਿੰਦਿਆਂ ਸ੍ਰੀ ਗਣੇਸ਼ ਡ੍ਰਾਮਾਟਿੱਕ ਕਲੱਬ ਦੇ ਪ੍ਰਧਾਨ ਸੰਜੀਵ ਭੱਲਾ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਖਿਲਾਫ਼ ਇਹ ਇਕਠ ਹੋਣ ਜਾ ਰਿਹਾ ਹੈ.
ਉਨ੍ਹਾਂ ਕਰਤਾਰਪੁਰ ਦੇ ਸਮੂਹ ਲੋਕਾਂ ਨੂੰ ਇਸ ਮੀਟਿੰਗ ਵਿਚ ਪੁੱਜਣ ਦਾ ਸੱਦਾ ਦਿੰਦਿਆ ਕਿਹਾ ਕਿ ਅਜੇ ਤੱਕ ਕਰਤਾਰਪੁਰ ਨੂੰ ਬੁਨਿਆਦੀ ਸਹੂਲਤਾਂ ਹੀ ਨਹੀਂ ਮਿਲ ਸਕੀਆਂ. ਉਨ੍ਹਾਂ ਦੱਸਿਆ ਕਿ ਗੰਦਗੀ ਦੇ ਢੇਰਾਂ ਅਤੇ ਉਸ ਉੱਤੇ ਅਵਾਰਾ ਜਾਨਵਰ ਵੱਡਾ ਨੁਕਸਾਨ ਪਹੁੰਚਾ ਰਹੇ ਹਨ.
ਜਿਕਰਯੋਗ ਹੈ ਕਿ ਕਰਤਾਰਪੁਰ ‘ਚ ਪਿਛਲੇ ਕਈ ਦਿਨਾਂ ਤੋਂ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਗਏ ਹਨ. ਥਾਂ ਥਾਂ ਲੱਗੇ ਗੰਦਗੀ ਦੇ ਅੰਬਾਰ ਨਾਲ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ.
ਨਗਰ ਕੋਂਸਲ ਕਰਤਾਰਪੁਰ ਦਾ ਪ੍ਰਸ਼ਾਸਨ ਇਲਾਕੇ ਦੇ ਵਿਕਾਸ ਕੰਮਾਂ ਚ ਜਿੰਮੇਦਾਰੀ ਵਾਲੀ ਭੂਮਿਕਾ ਨਿਭਾਉਣ ਵਿਚ ਲਗਾਤਾਰ ਨਾਕਾਮਯਾਬ ਸਾਬਿਤ ਹੋ  ਰਿਹਾ ਹੈ ਉੱਥੇ ਹੀ ਪੇਸ਼ ਆ ਰਹੀ ਇਹ ਵੱਡੀ ਸਮੱਸਿਆ ਤੋਂ ਬਾਅਦ ਸਵਾਲਾਂ ਦੇ ਘੇਰੇ ‘ਚ ਹੈ.


Welcome to

Kartarpur Mail

error: Content is protected !!