Tuesday, July 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸੇਠ ਸਤਪਾਲ ‘ਤੇ ਤੇਜੀ ਦਾ ਪਲਟਵਾਰ, 8 ਦਿਨਾਂ ‘ਚ ਦੋਸ਼ ਸਾਬਿਤ ਕਰਨ ਸੇਠ: ਤੇਜੀ    

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਹਲਕਾ ਕਰਤਾਰਪੁਰ ਦੇ ਇੰਚਾਰਜ ਸੇਠ ਸਤਪਾਲ ਮੱਲ ਵਲੋਂ ਕਾਂਗਰਸ ਨੂੰ ਘੇਰਿਆ ਗਿਆ ਸੀ. ਸੇਠ ਨੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ‘ਤੇ ਦੋਸ਼ ਮੜ੍ਹਿਆ ਸੀ ਕਿ ਉਹ ਇਲਾਕੇ ‘ਚ ਨਕਲੀ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਨੂੰ ਸ਼ਹਿ ਦਿੰਦੇ ਹਨ. ਇਸੇ ਦੇ ਨਾਲ ਉਨ੍ਹਾਂ ਕੋਂਸਲਰ ਤੇਜਪਾਲ ਤੇਜੀ ਨੂੰ ਸ਼ਰਾਬ ਤਸਕਰ ਦੱਸਿਆ ਅਤੇ ਕਿਹਾ ਕਿ ਕਰਤਾਰਪੁਰ ਸ਼ਹਿਰ ‘ਚ ਹੁੰਦੀ ਸ਼ਰਾਬ ਦੀ ਤਸਕਰੀ ਲਈ ਕੋਂਸਲਰ ਤੇਜਪਾਲ ਤੇਜੀ ਦਾ ਹੱਥ ਹੈ.
ਸੇਠ ਸਤਪਾਲ ਮੱਲ ‘ਤੇ ਪਲਟਵਾਰ ਕਰਦੇ ਹੋਏ ਅੱਜ ਕਾਂਗਰਸ ਵੱਲੋਂ ਪ੍ਰਿੰਸੀਪਲ ਆਰ.ਐਲ. ਸੈਲੀ ਦੀ ਅਗੁਵਾਈ ਹੇਠ ਪ੍ਰੈੱਸ ਕਾਨਫਰੰਸ ਕੀਤੀ ਗਈ. ਇਸ ਮੌਕੇ ਕੋਂਸਲਰ ਤੇਜਪਾਲ ਤੇਜੀ ਸੇਠ ਸਤਪਾਲ ਮੱਲ ‘ਤੇ ਖੂਬ ਵਰ੍ਹੇ. ਉਨ੍ਹਾਂ ਸੇਠ ਸਤਪਾਲ ਨੂੰ ਲੰਮੇ ਹੱਥੀਂ ਲੈਂਦਿਆ 8 ਦਿਨਾਂ ਦਾ ਅਲਟੀਮੇਟਮ ਦਿੱਤਾ ਅਤੇ ਕਿਹਾ ਕਿ ਜੇਕਰ 8 ਦਿਨਾਂ ‘ਚ ਸੇਠ ਸਤਪਾਲ ਮੇਰੇ ਉਤੇ ਲਗਾਏ ਦੋਸ਼ਾਂ ਨੂੰ ਸਾਬਿਤ ਨਾ ਕਰ ਸਕੇ ਤਾਂ ਉਹ ਸੇਠ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਣਗੇ ਅਤੇ ਮਾਨਹਾਨੀ ਦਾ ਦਾਅਵਾ ਕਰਣਗੇ. ਤੇਜੀ ਨੇ ਕਿਹਾ ਕਿ ਸੇਠ ਦੇ ਇਨ੍ਹਾਂ ਬੇਬੁਨਿਆਦ ਦੋਸ਼ਾਂ ਨਾਲ ਉਨ੍ਹਾਂ ਦੇ ਮਨ ਨੂੰ ਬਹੁਤ ਠੇਸ ਅਤੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ.
ਇਸ ਮੌਕੇ ਪ੍ਰੈੱਸ ਕਾਨਫਰੰਸ ‘ਚ ਪ੍ਰਿੰਸੀਪਲ ਆਰ.ਐਲ. ਸੈਲੀ, ਸਿਟੀ ਕਾਂਗਰਸ ਪ੍ਰਧਾਨ ਵੇਦ ਪ੍ਰਕਾਸ਼, ਬ੍ਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਕੰਗ, ਕੋਂਸਲਰ ਪ੍ਰਿੰਸ ਅਰੋੜਾ, ਗੁਰਦੀਪ ਸਿੰਘ ਮਿੰਟੂ, ਰਵਿੰਦਰ ਅਗਰਵਾਲ, ਗੋਪਾਲ ਸੂਦ, ਰਾਜੂ ਅਰੋੜਾ, ਪਿੰਟੂ ਹੁੰਜਨ, ਅਸ਼ੋਕ ਮੱਟੂ, ਡਿੰਪਲ ਕਰਤਾਰਪੁਰ, ਮਹਿੰਦਰ ਸਿਘ ਬਿੱਲੂ, ਕੋਂਸਲਰ ਕੁਲਵਿੰਦਰ ਕੌਰ, ਨਾਥੀ ਸਨੋਤਰਾ, ਹਰਜਿੰਦਰ ਸੋਨੀ, ਜੋਨੀ ਹੁੰਜਨ ਆਦਿ ਹਾਜਿਰ ਸਨ.
 
ਪ੍ਰੈੱਸ ਕਾਨਫਰੰਸ ਦੌਰਾਨ ਸੇਠ ਸਤਪਾਲ ਮੱਲ ਦੀ ਪੁਰਾਣੀ ਤਸਵੀਰ (ਫੋਟੋ: ਕਰਤਾਰਪੁਰ ਮੇਲ)
Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!