Thursday, December 13ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਕਾਂਗਰਸ ਵੱਲੋਂ ਗ੍ਰੇਨੇਡ ਹਮਲੇ ‘ਚ ਮਾਰੇ ਲੋਕਾਂ ਲਈ ਧਾਰਿਆ 2 ਮਿੰਟ ਦਾ ਮੌਨ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੰਮ੍ਰਿਤਸਰ ਦੇ ਰਾਜਾਸਾਂਸੀ ‘ਚ ਨਿਰੰਕਾਰੀ ਭਵਨ ‘ਤੇ ਇਕ ਸਮਾਗਮ ਦੌਰਾਨ ਹੋਏ ਗ੍ਰੇਨੇਡ ਹਮਲੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਰਤਾਰਪੁਰ ਦੀ ਕਾਂਗਰਸ ਇਕਾਈ ਵੱਲੋਂ 2 ਮਿੰਟ ਦਾ ਮੋਨ ਰੱਖਿਆ ਗਿਆ। ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ।  ਇਸ ਮੌਕੇ ਪ੍ਰਿੰਸੀਪਲ ਆਰ.ਐਲ. ਸੈਲੀ, ਸ਼ਹਿਰੀ ਪ੍ਰਧਾਨ ਵੇਦ ਪ੍ਰਕਾਸ਼, ਰਾਜੂ ਅਰੋੜਾ, ਨਾਥੀ ਸਨੋਤਰਾ, ਮਹਿੰਦਰ ਸਿੰਘ ਬਿੱਲੂ, ਦਲਬੀਰ ਕਾਲਾ ਕਾਹਲਵਾਂ, ਅਸ਼ੋਕ ਮੱਟੂ, ਵਰਿੰਦਰ ਆਨੰਦ, ਰਾਮ ਪ੍ਰਕਾਸ਼ ਹਕੀਮ, ਸੁਰਿੰਦਰ ਕਾਲੀਆ, ਸੁਰਿੰਦਰ ਆਨੰਦ, ਕਾਲਾ ਸੇਠ, ਵਿਜੈ ਠਾਕੁਰ ਆਦਿ ਹਾਜ਼ਿਰ ਸਨ।

 

Welcome to

Kartarpur Mail

error: Content is protected !!