Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਵਿਆਹ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ, ਵੇਖੋ ਤਸਵੀਰਾਂ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਮਾਤਾ ਗੁਜਰੀ ਜੀ ਅਤੇ ਗੁਰੂ ਤੇਗ ਬਹਾਦੁਰ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਜਗਤ ਮਾਤਾ ਗੁਜਰੀ ਜੀ ਗੁਰੂਦੁਆਰਾ ਕਰਤਾਰਪੁਰ ਸਾਹਿਬ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ. ਸੰਗਤਾਂ ਵੱਲੋਂ ਲੰਗਰ ਅਤੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ.

ਨਗਰ ਕੀਰਤਨ ਦੀ ਅਗੁਵਾਈ ਕਰਦੇ ਪੰਜ ਪਿਆਰੇ. (ਫੋਟੋ: ਕਰਤਾਰਪੁਰ ਮੇਲ)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗੁਵਾਈ ‘ਚ ਕਢੇ ਗਏ ਇਸ ਨਗਰ ਕੀਰਤਨ ‘ਚ ਵੱਡੀ ਗਿਣਤੀ ‘ਚ ਸੰਗਤਾਂ ਸ਼ਾਮਿਲ ਹੋਈਆਂ.

ਕਰੋ ਪਾਲਕੀ ਸਾਹਿਬ ਦੇ ਦਰਸ਼ਨ. (ਫੋਟੋ: ਕਰਤਾਰਪੁਰ ਮੇਲ)

ਪਾਲਕੀ ਸਾਹਿਬ ਦੀ ਸ਼ੋਭਾ ਵੇਖਦੇ ਹੀ ਬਣਦੀ ਸੀ. ਪਾਲਕੀ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਸੀ. ਵਾਹਿਗੁਰੂ ਨਾਮ ਦਾ ਜਾਪੁ ਕਰਦੀ ਸੰਗਤ ਨਾਲ ਸਾਰਾ ਮਾਹੌਲ ਖਾਲਸਾਈ ਰੰਗ ਵਿਚ ਰੰਗਿਆ ਗਿਆ. ਸਕੂਲਾਂ ਤੋਂ ਵਿੱਦਿਆਰਥੀਆਂ ਦੇ ਬੈਂਡ ਨੇ ਵੀ ਆਪਣੀ ਹਾਜ਼ਿਰੀ ਲਗਵਾਈ.

ਨੀਲਕੰਠ ਸੇਵਾ ਦਲ ਵੱਲੋਂ ਨਗਰ ਕੀਰਤਨ ਦੇ ਸਵਾਗਤ ਵਿਚ ਜਲ ਦੀ ਸੇਵਾ ਕੀਤੀ ਗਈ. (ਫੋਟੋ: ਕਰਤਾਰਪੁਰ ਮੇਲ)

ਨੀਲਕੰਠ ਸੇਵਾ ਦਲ ਵੱਲੋਂ ਮੁੱਖ ਚੋਂਕ ਕਰਤਾਰਪੁਰ ‘ਚ ਨਗਰ ਕੀਰਤਨ ਦੇ ਸਵਾਗਤ ਵਿਚ ਜਲ ਦੀ ਸੇਵਾ ਕੀਤੀ ਗਈ. ਦੱਸਣਯੋਗ ਹੈ ਕਿ 4 ਅਕਤੂਬਰ ਨੂੰ ਵਿਆਹ ਪੁਰਬ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਸ੍ਰੀ ਗੁਰੂ ਅਰਜੁਨ ਦੇਵ ਪਬਲਿਕ ਸਕੂਲ ਕਰਤਾਰਪੁਰ ਦੇ ਖੁੱਲੇ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ.


Advt.

Advt.

Advt.

Welcome to

Kartarpur Mail

error: Content is protected !!