Thursday, June 4ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਦਰਜਨਾਂ ਕੇਸਾਂ ‘ਚ ਲੋੜੀਂਦੇ ਸੀ ਸ਼ਰਾਬ ਦਾ ਠੇਕਾ ਲੁੱਟਣ ਵਾਲੇ, 5 ਕਾਬੂ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਜਲੰਧਰ ‘ਚ ਐਸ.ਐਸ.ਪੀ. (ਦੇਹਾਤੀ) ਨਵਜੋਤ ਸਿੰਘ ਮਾਹਲ ਵਲੋਂ ਪ੍ਰੈਸ ਕਾਨਫਰੰਸ ਕਰਕੇ ਉਸ ਗੈਂਗ ਦਾ ਭੰਡਾਫੋੜ ਕੀਤਾ ਹੈ ਜਿਸਨੇ ਕਰਤਾਰਪੁਰ ਸਮੇਤ ਕਈ ਇਲਾਕਿਆਂ ‘ਚ ਸ਼ਰਾਬ ਦੇ ਠੇਕੇ ਲੁੱਟੇ ਸਨ। ਚਿੱਟੇ ਰੰਗ ਦੀ ਸਕਾਰਪੀਓ ਗੱਡੀ ‘ਚ ਗੈਂਗ ਦੇ ਪੰਜ ਮੈਂਬਰ ਅੱਜ ਤੜ੍ਹਕੇ ਇਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ‘ਚ ਸਨ, ਜਿਨ੍ਹਾਂ ਨੂੰ ਪੁਲਿਸ ਨੇ ਨਾਕੇਬੰਦੀ ਦੌਰਾਨ ਦਬੋਚ ਲਿਆ। ਇਸ ਗੈਂਗ ਦਾ ਸਰਗਨਾ ਰਿੰਪਾ (ਜਿਸ ‘ਤੇ ਦਰਜਨਾਂ ਮੁਕੱਦਮੇ ਦਰਜ ਸਨ)  ਆਪਣੇ ਸਾਥੀਆਂ ਸਮੇਤ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ ਜਿਸਨੂੰ ਪਹਿਲਾਂ ਵੀ ਪੁਲਿਸ ਹੱਥਿਆਰਾਂ ਸਮੇਤ ਕਾਬੂ ਕਰ ਚੁੱਕੀ ਹੈ। ਇਹ ਗੈਂਗ ਪਿਸਤੌਲ ਦੀ ਨੌਕ ‘ਤੇ ਬੈਂਕ ਡਕੈਤੀ ਸਮੇਤ ਲੱਖਾਂ ਰੁਪਏ ਲੁੱਟਣ ਕਾਰਨ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਸੀ। ਪੁਲਿਸ ਮੁਤਾਬਕ ਗੈਂਗ ਦੀ ਗਿਰਫਤਾਰੀ ਤੋਂ ਬਾਅਦ ਕਰੀਬ 16 ਮਾਮਲੇ ਹੱਲ ਹੋ ਗਏ ਹਨ। ਫਿਲਹਾਲ ਪੁਲਿਸ ਇਨ੍ਹਾਂ ਦਾ ਰਿਮਾਂਡ ਲੈਕੇ ਵੱਡੇ ਖੁਲਾਸੇ ਹੋਣ ਦੀ ਉਮੀਦ ‘ਚ ਹੈ।     

error: Content is protected !!