Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਲਾਈਨਜ਼ ਕਲੱਬ ਕਰਤਾਰਪੁਰ ਦੇ ਪ੍ਰਵੀਨ ਵਰਮਾ ਦੀ ਪ੍ਰਧਾਨ ਵਜੋਂ ਤਾਜ਼ਪੋਸ਼ੀ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ ) >> ਲਾਇਨ ਕਲੱਬ ਇੰਟਰਨੈਸ਼ਨਲ ਡ੍ਰਿਸਟਿਕ 321ਡੀ ਅਧੀਨ ਕਰਤਾਰਪੁਰ ਕਲੱਬ ਦੀ ਤਾਜਪੋਸ਼ੀ ਸਮਾਗਮ ਦੀਪਕ 2019 ਸਥਾਨਿਕ ਹਾਲੀਵੂਡ ਹੋਟਲ ਵਿਖੇ ਹੋਇਆ। ਜਿਸ ਦੀ ਪ੍ਰਧਾਨਗੀ ਰਿਜਨ ਚੇਅਰਮੈਨ ਲਾਇਨ ਸੁਰਜੀਤ ਸਿੰਘ ਵਾਲੀਆ ਨੇ ਕੀਤੀ ਇਸ ਮੌਕੇ ਕਲੱਬ ਦੇ ਜਿਲਾ ਉਪ ਗਵਰਨਰ ਲਾਇਨ ਗੁਰਮੀਤ ਸਿੰਘ ਮਕੱੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਉਹਨਾਂ ਨਾਲ ਸਾਬਕਾ ਗਵਰਨਰ ਲਾਇਨ ਜੇ.ਬੀ.ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿਲ, ਸਾਬਕਾ ਗਵਰਨਰ ਪਰਮਜੀਤ ਸਿੰਘ ਚਾਵਲਾ, ਸਾਬਕਾ ਗਵਰਨਰ ਸੁਦੀਪ ਗਰਗ ਵੀ ਸ਼ਾਮਲ ਹੋਏ ਇਸ ਮੌਕੇ ਕਲੱਬ ਦੇ ਨਵੇ ਚੁਣੇ ਪ੍ਰਧਾਨ ਲਾਇਨ ਪ੍ਰਵੀਨ ਵਰਮਾ ਦੀ ਤਾਜਪੋਸ਼ੀ ਸਮਾਗਮ ਨੂੰ ਸੰਬਧਨ ਕਰਦਿਆ ਕਲੱਬ ਦੇ ਜਿਲਾ ਪੱਧਰੀ ਆਗੂਆਂ ਨੇ ਦਸਿਆ ਕਿ ਇਹ ਕਲੱਬ ਹਮੇਸ਼ਾ ਲੋਕ ਸੇਵਾ ਨੂੰ ਸਪਰਪਿਤ ਹੋ ਕੇ ਕੰਮ ਕਰਦਾ ਹੈ ਅਤੇ ਇਸ ਦੇ ਪ੍ਰੌਜੈਕਟ ਜਿਲੇ ਲਈ ਮੀਲ ਪੱਥਰ ਸਾਬਤ ਹੁੰਦੇ ਹਨ ਇਸ ਤੋਂ ਪਹਿਲਾ ਕਲੱਬ ਦੇ ਨਵੇਂ ਪ੍ਰਧਾਨ ਪ੍ਰਵੀਨ ਵਰਮਾ ਨੇ ਆਪਣੇ ਸੰਬਧਨ ਵਿਚ ਕਿਹਾ ਕਿ ਕਲੱਬ ਹਰ ਸੰਭਵ ਯਤਨ ਕਰਦੀ ਹੈ ਕਿ ਜਰੂਰਤਮੰਦ ਲੋਕਾਂ ਦੀ ਮਦਦ ਹੋ ਸਕੇ ਅਤੇ ਸੇਵਾ ਬਿਨਾ ਭੇਦਭਾਵ ਅਤੇ ਸਵਾਰਥ ਦੇ ਕਿਤੀ ਜਾਵੇ।

ਇਸ ਸੇਵਾ ਲਈ ਉਹਨਾਂ ਦੀ ਟੀਮ ਅਤੇ ਪੂਰੀ ਕਲੱਬ ਯਤਨਸ਼ੀਲ ਰਹਿੰਦੀ ਹੈ। ਇਸ ਮੌਕੇ ਲਾਇਨ ਕਲੱਬ ਦੇ ਸਾਬਕਾ ਜਿਲਾ ਗਵਰਨਰ ਲਾਇਨ ਜੇ.ਬੀ. ਸਿੰਘ ਚੋਧਰੀ ਨੇ ਆਪਣੇ ਸੰਬੋਧਨ ਤੋਂ ਪਹਿਲਾ ਕਲੱਬ ਦੀ ਨਵੀਂ ਟੀਮ ਵਿਚ ਪ੍ਰਧਾਨ ਲਾਇਨ ਪ੍ਰਵੀਨ ਵਰਮਾ, ਸਕੱਤਰ ਲਾਇਨ ਬੋਧ ਪ੍ਰਕਾਸ਼ ਸਾਹਨੀ, ਕੈਸ਼ੀਅਰ ਲਾਇਨ ਰਕੇਸ਼ ਅਰੋੜਾ, ਪੀ.ਆਰ.ਓ ਲਾਇਨ ਬਲਬੀਰ ਸਿੰਘ ਰਾਣਾ ਅਤੇ ਹੋਰ ਟੀਮ ਮੈਂਬਰਾ ਨੂੰ ਉਹਨਾਂ ਦੀ ਕਲੱਬ ਪ੍ਰਤੀ ਜਿੰਮੇਵਾਰੀਆਂ ਦੀ ਰਮਮੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਲੱਬ ਦੇ ਪਿਛਲੇ ਸਮੇਂ ਦੋਰਾਨ ਕੀਤੇ ਕੰਮਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਕੱਲਬ ਨੇ ਹਮੇਸ਼ਾ ਕਲੱਬ ਜਿਲਾ 321ਡੀ ਵਿਚ ਸ਼ਾਨਦਾਰ ਅਤੇ ਲੋਕਾਂ ਦੀ ਸੋਚ ਤੋਂ ਵੀ ਪਰੇ ਅਜਿਹੇ ਪ੍ਰੋਜੈਕਟ ਕਰਕੇ ਵਖਾਏ ਜਿਸ ਦੀ ਜਿਲੇ ਵਿਚ ਮਿਸਾਲਾ ਕਾਇਮ ਹੋ ਗਈਆ ਇਸ ਮੌਕੇ ਕਲੱਬ ਵਲੋਂ ਸੁਆਗਤ ਕਰਦਿਆ ਲਾਇਨ ਸੁਰਜੀਤ ਸਿੰਘ ਵਾਲੀਆ ਨੇ ਕੱਲਬ ਵਲੋਂ ਵੱਖ ਵੱਖ ਸਮੇਂ ਦੌਰਾਨ ਕੀਤੇ ਪ੍ਰੌਜੈਕਟ ਦੀ ਜਾਣਕਾਰੀ ਦਿੱਤੀ ਅਤੇ ਆਏ ਹੋਏ ਪਤਵੰਤਿਆ ਦਾ ਸੁਆਗਤ ਵੀ ਕੀਤਾ।

ਕਲੱਬ ਦੇ ਪ੍ਰਧਾਨ ਲਾਇਨ ਪ੍ਰਵੀਨ ਵਰਮਾ ਵਲੋਂ ਸਮਾਜ ਪ੍ਰਤੀ ਕਲਬ ਦੀ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਸਾਰੇ ਮੈਂਬਰਾ ਨੂੰ ਨਾਲ ਲੈ ਕੇ ਕਰਨ ਦਾ ਭਰੋਸਾ ਦਿੱਤਾ ਲਾਇਨ ਪ੍ਰਵੀਨ ਵਰਮਾ ਤੀਸਰੀ ਵਾਰ ਕਲੱਬ ਪ੍ਰਧਾਨ ਦੀ ਜਿੰਮੇਵਾਰੀ ਨਿਭਾ ਰਹੇ ਹਨ। ਸਮਾਗਮ ਵਿਚ ਪੱਜੇ ਪਤਵੰਤਿਆ ਦਾ ਸਮਾਗਮ ਦੇ ਚੇਅਰਮੈਨ ਲਾਇਨ ਵੀਮਲ ਜੈਨ ਕਨਵੀਨਰ ਲਾਇਨ ਨਰੇਸ਼ ਅਗਰਵਾਲ ਅਤੇ ਨਰੇਸ਼ ਸੂਰੀ ਵਲੋਂ ਫੁੱਲਾ ਦੇ ਹਾਰ ਪਾ ਕੇ ਸੁਆਗਤ ਕੀਤਾ। ਇਸ ਮੌਕੇ ਲਾਇਨ ਵਿਜੈ ਅਗਰਵਾਲ ਨੇ ਇਸ ਮੌਕੇ ਪੁੱਜਿਆ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਕਲਬ ਦੇ ਇਸੇ ਤਰਾਂ ਲੋਕ ਸੇਵਾ ਨੂੰ ਸਮਰਪਤਿ ਰਹਿਣ ਦਾ ਵਚਨ ਦਿਤਾ ਮਾਸਟਰ ਆਫ ਸੈਰਾਮਨੀ ਦੀ ਜਿੰਮੇਵਾਰੀ ਲਾਇਨ ਬਲਬੀਰ ਸਿੰਘ ਰਾਣਾ ਅਤੇ ਲਾਇਨ ਨਿਤਿਨ ਅਗਰਵਾਲ ਨੇ ਨਿਭਾਈ    

Welcome to

Kartarpur Mail

error: Content is protected !!