Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਭਾਜਪਾ ਨੇ ਡੋਰ-ਟੂ-ਡੋਰ ਜਾਕੇ ਜੁਟਾਈ ਹੜ੍ਹ ਪੀੜਤਾਂ ਲਈ ਸਹਾਇਤਾ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕੇਰਲਾ ‘ਚ ਆਏ ਹੜ੍ਹ ਕਾਰਨ ਹੋਏ ਵੱਡੇ ਨੁਕਸਾਨ ਤੋਂ ਉੱਥੋਂ ਦੇ ਲੋਕ ਕਾਫੀ ਪ੍ਰਭਾਵਿਤ ਹੋਏ ਹਨ. ਹੜ੍ਹ ਪੀੜਤਾਂ ਦੀ ਮਦਦ ਲਈ ਹੋਰਨਾਂ ਸੂਬਿਆਂ ਦੇ ਨਾਲ ਨਾਲ ਪੰਜਾਬੀਆਂ ਨੇ ਖ਼ਾਸ ਉਪਰਾਲੇ ਕੀਤੇ ਹਨ. ਇਸੇ ਲੜ੍ਹੀ ਤਹਿਤ ਭਾਰਤੀ ਜਨਤਾ ਪਾਰਟੀ ਮੰਡਲ ਕਰਤਾਰਪੁਰ ਦੇ ਨੁਮਾਇੰਦਿਆਂ ਨੇ ਪ੍ਰਧਾਨ ਨਰਿੰਦਰ ਆਨੰਦ ਦੀ ਅਗੁਵਾਈ ਹੇਠ ਇਲਾਕੇ ‘ਚ ਡੋਰ-ਟੂ-ਡੋਰ ਜਾਕੇ ਹੜ੍ਹ ਪੀੜਤਾਂ ਲਈ ਚੰਦਾ ਇਕੱਠਾ ਕੀਤਾ. 
 
ਪ੍ਰਧਾਨ ਨਰਿੰਦਰ ਆਨੰਦ ਨੇ ਦੱਸਿਆ ਕਿ ਕਰਤਾਰਪੁਰ ‘ਚੋਂ ਲੋਕਾਂ ਦਾ ਕਾਫੀ ਸਹਿਯੋਗ ਮਿਲਿਆ ਹੈ. ਉਨ੍ਹਾਂ ਦੱਸਿਆ ਕਿ ਕਰਤਾਰਪੁਰ ਦੇ ਲਗਭਗ ਹਰ ਇਲਾਕੇ ‘ਚ ਡੋਰ ਟੂ ਡੋਰ ਜਾਕੇ ਹੜ੍ਹ ਪੀੜਤਾਂ ਲਈ ਸਹਾਇਤਾ ਜੁਟਾਈ ਜਾਵੇਗੀ ਅਤੇ ਫਿਰ ਕੇਰਲਾ ਰਿਲੀਫ਼ ਫੰਡ ਰਾਹੀਂ ਜੁਟਾਈ ਰਕਮ ਭੇਜੀ ਜਾਵੇਗੀ. 
 
ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਭਾਜਪਾ ਦੇ ਮੀਤ-ਪ੍ਰਧਾਨ ਨਰਿੰਦਰ ਪਰਮਾਰ ਅਤੇ ਜਿਲ੍ਹਾ ਜਲੰਧਰ ਦੇਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਕਰਤਾਰਪੁਰ ਪੁੱਜੇ. ਇਸ ਦੌਰਾਨ ਸ਼ਿਵਦਰਸ਼ਨ ਵਰਮਾ, ਮੰਗਲ ਪਦਮ, ਪ੍ਰਭਜੋਤ ਸਿੰਘ, ਬਾਲ ਕਿਸ਼ਨ, ਸੁਦਰਸ਼ਨ ਓਹਰੀ, ਹੈਪੀ ਸਿੱਲੀ, ਪਵਨ ਮਰਵਾਹਾ, ਹੈਪੀ ਸਿੰਘ, ਰਾਜਨ ਥਾਪਰ, ਵਿਸ਼ਾਲ ਆਨੰਦ,ਵਿਕਾਸ ਆਨੰਦ, ਮਦੁਸੂਦਨ ਆਦਿ ਹਾਜ਼ਿਰ ਸਨ. 

Welcome to

Kartarpur Mail

error: Content is protected !!