Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਤੋਂ ਕਪੂਰਥਲਾ ਸੜਕ ਬਣਵਾਉਣ ਲਈ ਪੇਂਡੂ ਮਜ਼ਦੂਰਾਂ ਦਾ ਐਲਾਨ, ਮੰਗ ਪੱਤਰ ‘ਚ ਏ.ਡੀ.ਸੀ. ਨੂੰ ਦੱਸੀ ਸਮੱਸਿਆ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੇਂਡੂ ਮਜ਼ਦੂਰਾਂ ਅਤੇ ਨੌਜਵਾਨਾਂ ਵਲੋਂ ਅੱਜ ਇੱਥੇ ਏ.ਡੀ.ਸੀ. ਜਲੰਧਰ ਜਸਵੀਰ ਸਿੰਘ ਨੂੰ ਮੰਗ ਪੱਤਰ ਦੇ ਕੇ ਆਮ ਲੋਕਾਂ ਦੇ ਜਾਨ ਮਾਲ ਨੂੰ ਧਿਆਨ ਵਿਚ ਰੱਖਦੇ ਹੋਏ ਬੁਰੀ ਤਰ੍ਹਾਂ ਟੁੱਟੀ ਕਰਤਾਰਪੁਰ-ਕਪੂਰਥਲਾ ਸੜਕ ਨੂੰ ਤੁਰੰਤ ਬਣਾਉਣ ਅਤੇ ਪਿੰਡ ਬੱਖੂਨੰਗਲ ਦੇ ਗੰਦੇ ਪਾਣੀ ਦੇ ਬੰਦ ਨਕਾਸੀ ਸੀਵਰੇਜ ਨੂੰ ਚਾਲੂ ਕਰਵਾਉਣ ਦੀ ਮੰਗ ਕੀਤੀ ਗਈ।
ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿਚ 15 ਅਕਤੂਬਰ ਨੂੰ ਕਰਤਾਰਪੁਰ-ਕਪੂਰਥਲਾ ਰੋਡ ਜਾਮ ਕਰਨ ਦਾ ਐਲਾਨ ਵੀ ਕੀਤਾ ਹੈ। ਉਹਨਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਲਾਕਾ ਨਵਾਸੀਆਂ ਨੂੰ ਇਸ ਸ਼ੰਘਰਸ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ।
ਆਗੂਆਂ ਨੇ ਮੁੱਖ ਮੰਤਰੀ ਵਲੋਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਹਰ ਮਹੀਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਕੈਂਪ ਲਗਾਉਣ ਦਾ ਜੋ ਐਲਾਨ ਕੀਤਾ ਗਆਿ ਹੈ, ਉਸ ਤਹਿਤ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਬੱਖੂਨੰਗਲ ਕਲੋਨੀ ਨੇਡ਼ੇ ਸੜਕ ‘ਤੇ ਕੈਂਪ ਲਗਾਉਣ ਦਾ ਸੱਦਾ ਵੀ ਦਿੱਤਾ।
ਜ਼ਿਕਰਯੋਗ ਹੈ ਕਿ ਕਰਤਾਰਪੁਰ ਤੋਂ ਕਪੂਰਥਲਾ ਰੋਡ ਸੜਕ ਨੂੰ ਬਣੇ ਹੋਏ ਕਈ ਸਾਲ ਹੋ ਗਏ ਹਨ। ਵਿਧਾਨਸਭਾ ਸਭਾ ਹਲਕਾ ਕਰਤਾਰਪੁਰ ਅਧੀਨ ਪੈਂਦੀ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ, ਜੋ ਨਿੱਤ ਦਿਨ ਹਾਦਸਿਆਂ ਨੂੰ ਜਨਮ ਦੇ ਰਹੀ ਹੈ।
ਇਸ ਪਾਸੇ ਨਾ ਤਾਂ ਪੀ.ਡਬਲਊ.ਡੀ. ਵਿਭਾਗ ਨੇ ਅਤੇ ਨਾ ਹੀ ਕਿਸੇ ਸਰਕਾਰ ਨੇ ਕੋਈ ਧਿਆਨ ਦਿੱਤਾ। ਨਿੱਤ ਦਿਨ ਇਸ ਸੜਕ ਤੋਂ ਲੰਘਣ ਵਾਲੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਹਾ ਹੈ। ਕਈ ਲੋਕ ਹੋਏ ਸੜਕ ਹਾਦਸਿਆਂ ਕਾਰਨ ਸੱਟਾਂ ਲਗਵਾ ਚੁੱਕੇ ਹਨ।


Welcome to

Kartarpur Mail

error: Content is protected !!