Saturday, January 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸਾਇੰਸ ਕੈਂਪ ‘ਚ ਛਾਏ ਕਰਤਾਰਪੁਰ ਦੇ ਵਿੱਦਿਆਰਥੀ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਦੇ ਵਿਦਿਆਰਥੀਆਂ ਵੱਲੋਂ ਕੇ.ਐਮ.ਵੀ. ਕਾਲਜ, ਜਲੰਧਰ ਦੁਆਰਾ ‘ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲਾਜੀ’ ਦੇ ਸਹਿਯੋਗ ਨਾਲ 04 ਤੋਂ 08 ਦਸੰਬਰ, 2018 ਤੱਕ ਕਰਵਾਏ ਗਏ ‘Inspire Internship Program’ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ| ਇਸ ਕੈਂਪ ਵਿਚ ਕਾਲਜ ਦੇ 10+1 ਸਾਇੰਸ ਦੇ ਵਿਦਿਆਰਥੀਆਂ ਸ਼ਾਹਦਾਬ ਹਾਸ਼ਮੀ, ਕੋਮਲ, ਸ਼ਾਲੂ ਅਤੇ ਨਿਕਿਤਾ ਨੇ ਕੁਇਜ਼ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸ਼ਾਲੂ ਨੇ ਨਵੀਨਕਾਰੀ ਲਿਖਤ ਲਿਖਣ ਵਿਚ ਨਕਦ ਇਨਾਮ ਵੀ ਪ੍ਰਾਪਤ ਕੀਤਾ|

ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਉਹਨਾਂ ਨੂੰ ਤੇ ਸਾਇੰਸ ਵਿਭਾਗ ਨੂੰ ਮੁਬਾਰਕਬਾਦ ਦਿੱਤੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਹੋ ਜਿਹੀਆਂ ਗਤੀਵਿਧੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ|

Welcome to

Kartarpur Mail

error: Content is protected !!