Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਪੁਲਿਸ ਵੱਲੋਂ ਸੜਕ ਦੁਰਘਟਨਾ ‘ਚ ਮ੍ਰਿਤ ਔਰਤ ਦੀ ਪਹਿਚਾਣ ਲਈ ਤਸਵੀਰ ਜਾਰੀ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੇ ਦਿਨੀ ਕਰਤਾਰਪੁਰ ਵਿਚ ਇਕ ਸੜਕ ਦੁਰਘਟਨਾ ਵਿਚ ਜਾਨ ਗਵਾਉਣ ਵਾਲੀ ਔਰਤ ਜਿਸਦੀ ਉਮਰ ਕਰੀਬ 28 ਸਾਲ ਹੋਵੇਗੀ, ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਪੁਲਿਸ ਨੇ ਮ੍ਰਿਤਿਕਾ ਦੀ ਲਾਸ਼ ਜਲੰਧਰ ਸਿਵਲ ਹਸਪਤਾਲ ਵਿਚ ਪਹਿਚਾਣ ਲਈ ਜਮਾ ਕਰਵਾਈ ਹੋਈ ਹੈ। ਮੌਤ ਤੋਂ ਬਾਅਦ ਕਈ ਦਿਨ ਬੀਤ ਜਾਣ ਮਗਰੋਂ ਵੀ ਮ੍ਰਿਤਿਕਾ ਦੀ ਪਛਾਣ ਨਹੀਂ ਹੋ ਸਕੀ ਜਿਸਤੋ ਬਾਅਦ ਪੁਲਿਸ ਨੇ ਉਸਦੀ ਫੋਟੋ ਜਾਰੀ ਕੀਤੀ ਹੈ।
ਏ.ਐਸ.ਆਈ. ਇੰਦਰਜੀਤ ਸਿੰਘ ਨੇ ਕਿਹਾ ਕਿ ਮ੍ਰਿਤਿਕਾ ਨੂੰ ਪਹਿਚਾਨਣ ਵਾਲੇ ਇਸ ਦੀ ਸੂਚਨਾ 78373-40021, 78373-40221 ਨੰਬਰਾਂ ‘ਤੇ ਦਿਓ ਤਾਂਜੋ ਲਾਸ਼ ਉਸਦੇ ਵਾਰਿਸਾਂ ਨੂੰ ਮਿਲ ਸਕੇ।

Welcome to

Kartarpur Mail

error: Content is protected !!