Wednesday, August 15ਤੁਹਾਡੀ ਆਪਣੀ ਲੋਕਲ ਅਖ਼ਬਾਰ....

ਚੰਡੀਗੜ ਦੀ ਸ਼ਰਾਬ ਕਰਤਾਰਪੁਰ ‘ਚ ਵੇਚਦਾ ਸੀ, ਪੁਲਿਸ ਨੇ ਕੀਤਾ ਕਾਬੂ!

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਪੁਲਿਸ ਨੇ ਪ੍ਰੈੱਸ ਨੋਟ ਜਾਰੀ ਕਰਕੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ.

ਜਾਰੀ ਕੀਤੇ ਪ੍ਰੈੱਸ ਨੋਟ ਮੁਤਾਬਿਕ ਏ.ਐਸ.ਸੁਖਦੇਵ ਸਿੰਘ ਨੂੰ ਮਿਲੀ ਮੁਖਬਰੀ ਦੇ ਅਧਾਰ ‘ਤੇ ਕਰਤਾਰਪੁਰ ਪੁਲਿਸ ਨੇ ਪਿੰਡ ਧੀਰਪੁਰ ‘ਚ ਰੇਡ ਕੀਤੀ ਜਿਸ ਦੌਰਾਨ ਅਸ਼ੋਕ ਕੁਮਾਰ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਧੀਰਪੁਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਸ਼ਰਾਬ ਦੀਆਂ 48 ਬੋਤਲਾਂ ਬਰਾਮਦ ਹੋਈਆਂ.

ਰਾਜਧਾਨੀ ਮਾਰਕਾ (Sales in Chandigarh Only) ਸ਼ਰਾਬ ਸਣੇ ਕਾਬੂ ਕੀਤਾ ਅਸ਼ੋਕ ਕੁਮਾਰ ਖ਼ਿਲਾਫ਼ ਪਰਚਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ.

 





Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!