Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਨਸ਼ੀਲੇ ਪਦਾਰਥ ਦੀ ਵੱਡੀ ਬਰਾਮਦਗੀ ਨੇ ਭਖਾਈ ਚਰਚਾ, ਕਰਤਾਰਪੁਰ ਪੁਲਿਸ ਵੱਲੋਂ ਮੀਡੀਆ ਤੋਂ ਬਣਾਈ ਦੂਰੀ ਸ਼ੱਕ ਦੇ ਘੇਰੇ ‘ਚ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕੁੱਝ ਕੁ ਬੋਤਲਾਂ ਸ਼ਰਾਬ ਅਤੇ ਕੈਪਸੂਲਾਂ ਵਰਗੀ ਬਰਾਮਦਗੀ ਨੂੰ ਦੋਸ਼ੀ ਸਣੇ ਪੁਲਿਸ ਪਾਰਟੀ ਦੀ ਤਸਵੀਰ ਖਿੱਚਣ ਅਤੇ ਪ੍ਰੈੱਸ ਨੋਟ ਜਾਰੀ ਕਰਨ ਲਈ ਜਾਣੀ ਜਾਣ ਲੱਗ ਪਈ ਕਰਤਾਰਪੁਰ ਪੁਲਿਸ ਅੱਜ ਵੱਡੀ ਬਰਾਮਦਗੀ ‘ਤੇ ਚੁੱਪ ਹੈ। ਦਰਅਸਲ ਪੁਲਿਸ ਨੇ ਅੱਜ ਸਵੇਰੇ ਕਿਸ਼ਨਗੜ ਰੋਡ ‘ਤੇ ਇਕ ਕੈਮਿਸਟ ਦੀ ਦੁਕਾਨ ‘ਚ ਛਾਪੇਮਾਰੀ ਕੀਤੀ ਜਿਸ ਦੌਰਾਨ ਨਸ਼ੀਲੇ ਪਦਾਰਥ ਦੀ ਵੱਡੀ ਬਰਾਮਦਗੀ ਸਣੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦੀ ਚਰਚਾ ਭਖੀ ਹੋਈ ਹੈ।
ਕਰਤਾਰਪੁਰ ਪੁਲਿਸ ਵਲੋਂ ਨੱਪੇ ਤਿੰਨ ਵਿਅਕਤੀਆਂ ਨੂੰ ਪੁਲਿਸ ਸਟੇਸ਼ਨ ਵਿਚ ਵੇਖਿਆ ਗਿਆ ਹੈ ਅਤੇ ਨਾਲ ਹੀ ਕੁੱਝ ਸਿਆਸਤਦਾਨ ਵੀ ਉਸੇ ਸਮੇਂ ਵੇਖਣ ਨੂੰ ਮਿਲੇ ਹਨ। 
 
ਸਵੇਰ ਦੀ ਭਖੀ ਇਸ ਰੇਡ ਦੀ ਖਬਰ ਬਾਰੇ ਕਰਤਾਰਪੁਰ ਥਾਣਾ ਮੁਖੀ ਅਤੇ ਨਾ ਹੀ ਡੀ.ਐਸ.ਪੀ. ਕਿਸੇ ਤਰ੍ਹਾਂ ਦੀ ਜਾਣਕਾਰੀ ਦੇ ਰਹੇ ਹਨ। ਇਨ੍ਹਾਂ ਅਧਿਕਾਰੀਆਂ ਨੇ ਮੀਡੀਆ ਦੇ ਹਰ ਸਵਾਲ ਨੂੰ ਪਹਿਲਾਂ, ਘੜੀ ਪਲ ਲਈ ਦੇਰ ਸ਼ਾਮ ਤੱਕ ਟਾਲਿਆ ਅਤੇ ਮੁੜਕੇ ਇਹ ਕਹਿ ਦਿੱਤਾ ਕਿ ਭਲਕੇ ਪ੍ਰੈੱਸ ਕਾਨਫਰੰਸ ‘ਚ ਮਾਮਲੇ ਦੀ ਡੀਟੇਲ ਦੱਸੀ ਜਾਵੇਗੀ। 
 
ਇੱਥੇ ਸਵਾਲ ਜੁੜੱਦੈ ਕਿ ਆਖਿਰ ਕਿਉਂ ਪੁਲਿਸ ਇਸ ਮਾਮਲੇ ਬਾਰੇ ਕੁੱਝ ਵੀ ਬੋਲਣੋ ਕਤਰਾ ਰਹੀ ਹੈ ਅਤੇ ਮੀਡੀਆ ਤੋਂ ਦੂਰੀ ਬਣਾ ਰਹੀ ਹੈ। ਅਧਿਕਾਰੀਆਂ ਦਾ ਇਹ ਵਤੀਰਾ ਸਵਾਲਾਂ ਦੇ ਘੇਰੇ ‘ਚ ਹੈ। 
 
  


Welcome to

Kartarpur Mail

error: Content is protected !!