Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਤਿਓਹਾਰਾਂ ਦੇ ਮੱਦੇਨਜਰ ਕਰਤਾਰਪੁਰ ਪੁਲਿਸ ਨੇ ਚਲਾਇਆ ਸਰਚ ਅਭਿਆਨ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ >> ਆਉਣ ਵਾਲੇ ਤਿਓਹਾਰਾਂ ਦੇ ਮੱਦੇਨਜਰ ਆਮ ਜਨਤਾ ਵਿਚ ਸੁਰੱਖਿਆ ਦੀ ਭਾਵਨਾ ਨੂੰ ਕਾਇਮ ਰੱਖਣ ਵਾਸਤੇ ਕਰਤਾਰਪੁਰ ਪੁਲਿਸ ਵਲੋਂ ਡੀ ਐਸ ਪੀ ਸੁਰਿੰਦਰ ਪਾਲ ਸਿੰਘ ਧੋਗੜੀ ਦੀ ਅਗੁਵਾਈ ਵਿਚ ਸ਼ਹਿਰ ਦੇ ਸਾਰੇ ਬਜ਼ਾਰਾਂ ਵਿਚ,ਬੱਸ ਸਟੈਂਡ ਤੇ ਬਸਾਂ ਵਿਚ ਅਤੇ ਰੇਲਵੇ ਸਟੇਸ਼ਨ ਤੇ ਤਲਾਸ਼ੀ ਅਭਿਆਨ ਚਲਾਇਆ।ਇਸ ਦੌਰਾਨ ਧੋਗੜੀ ਨੇ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਤਿਓਹਾਰਾਂ ਦੇ ਦਿਨਾਂ ਵਿੱਚ ਲੋਕ ਘਰਾਂ ਤੋਂ ਖਰੀਦੋ ਫਰੋਖਤ ਕਰਨ ਲਈ ਭਾਰੀ ਸੰਖਿਆ ਵਿਚ ਬਾਜ਼ਾਰ ਨੂੰ ਜਾਂਦੇ ਹਨ।ਉਨਾ ਕਿਹਾ ਕਿ ਕੋਈ ਵੀ ਸ਼ਕੀ ਵਸਤੂ ਆਪਣੇ ਆਸਪਾਸ ਵੇਖੋ ਜਾਂ ਕੋਈ ਸ਼ਕੀ ਵਿਅਕਤੀ ਵੇਖੋ ਜਾਂ ਹਵਾ ਵਿੱਚ ਉਡਦਾ ਡਰੋਨ ਕੈਮਰਾ ਵੇਖੋ ਤਾਂ ਤੁਰੰਤ ਮੁਖ ਅਫਸਰ ਥਾਣਾ ਕਰਤਾਰਪੁਰ ਨੂੰ 7837340021,ਮੁਨਸ਼ੀ ਨੂੰ 7837340221, ਤੇ ਜਾਂ ਮੇਰੇ ਫੋਨ ਨੰਬਰ 9914600092 ਤੇ ਸੂਚਨਾ ਦਿਓ। ਕਰਤਾਰਪੁਰ ਪੁਲਿਸ ਤੁਹਾਡੀ ਸੁਰੱਖਿਆ ਲਈ ਵਚਨਬੱਧ ਹੈ।  

error: Content is protected !!