Thursday, August 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਣੇ 2 ਤਸਕਰਾਂ ਨੂੰ ਕੀਤਾ ਕਾਬੂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨਸ਼ੇ ਖਿਲਾਫ਼ ਛੇੜੀ ਮੁਹਿੰਮ ਤਹਿਤ ਕਰਤਾਰਪੁਰ ਦੀ ਪੁਲਿਸ ਨੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ.

ਏ.ਐਸ.ਆਈ. ਪਰਮਿੰਦਰ ਸਿੰਘ ਵੱਲੋਂ ਜੰਡੇ-ਸਰਾਏ ਮੋੜ ‘ਤੇ ਲਗਾਏ ਨਾਕੇ ‘ਤੇ ਸ਼ੱਕ ਦੇ ਅਧਾਰ ‘ਤੇ ਜਸਵੀਰ ਸਿੰਘ ਪੁੱਤਰ ਦਾਰਾ ਰਾਮ ਵਾਸੀ ਆਲਮਪੁਰ ਬੱਕਾ ਨੂੰ ਰੋਕਿਆ ਤਾਂ ਤਲਾਸ਼ੀ ਲੈਣ ‘ਤੇ ਜਸਵੀਰ ਕੋਲੋਂ 75 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦਾ ਦਾਅਵਾ ਪੁਲਿਸ ਵੱਲੋਂ ਕੀਤਾ ਗਿਆ.

ਇਸੇ ਤਰ੍ਹਾਂ ਏ.ਐਸ.ਆਈ. ਸੁਖਜੀਤ ਸਿੰਘ ਨੇ ਕਿਸ਼ਨਗੜ ਰੋਡ ‘ਤੇ ਨਾਕੇਬੰਦੀ ਕੀਤੀ ਹੋਈ ਸੀ. ਨਾਕੇਬੰਦੀ ਦੌਰਾਨ ਮੁਕੇਸ਼ ਉਰਫ ਮਨੀ ਪੁੱਤਰ ਸਤਪਾਲ ਵਾਸੀ ਬੜਾ ਪਿੰਡ ਨੂੰ 90 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਾਬੂ ਕੀਤਾ ਗਿਆ.
ਪੁਲਿਸ ਮੁਤਾਬਿਕ ਕਾਬੂ ਕੀਤੇ ਦੋਵੇਂ ਨਸ਼ਾ ਤਸਕਰ ਹਨ ਜੋਕਿ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਦੇ ਹਨ. ਫਿਲਹਾਲ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ.




Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!