Tuesday, November 19ਤੁਹਾਡੀ ਆਪਣੀ ਲੋਕਲ ਅਖ਼ਬਾਰ....

12ਵਾਂ ਸਲਾਨਾ ਲੰਗਰ 3 ਅਗਸਤ ਤੋਂ, ਕਰਤਾਰਪੁਰ ਲੰਗਰ ਕਮੇਟੀ ਵੱਲੋਂ ਖੁੱਲੇ ਸੱਦੇ

Kartarpur Mail (Shiv Kumar Raju) >> ਸਾਉਣ ਦੇ ਮਹੀਨੇ ਮਾਤਾ ਚਿੰਤਪੁਰਨੀ ਸਿੱਧ ਸ਼ਕਟੀਪੀਠ ਹਿਮਾਚਲ ਪ੍ਰਦੇਸ਼ ਵਿਖੇ ਲੱਗਣ ਵਾਲੇ ਮੇਲੇ ਵਿੱਚ ਜਾਣ ਵਾਲੇ ਭਗਤਾਂ ਵਾਸਤੇ ਪਿਛਲੇ 11ਵਰ੍ਹਿਆਂ ਤੋਂ ਕਰਤਾਰਪੁਰ ਲੰਗਰ ਕਮੇਟੀ ਵੱਲੋਂ ਲਗਾਤਾਰ ਕਿਸ਼ਨਗੜ ਉਤੇ ਵੱਖ ਵੱਖ ਪਕਵਾਨਾਂ ਦਾ ਲੰਗਰ ਲਗਾਇਆ ਜਾਂਦਾ ਹੈ। ਇਸ ਸਾਲ ਵੀ 12 ਵਾਂ ਲੰਗਰ ਲਗਾਉਣ ਸੰਬੰਧੀ ਕਮੇਟੀ ਵਲੋਂ ਸਥਾਨਕ ਧਾਰਮਿਕ ਸੰਗਠਨਾਂ ਦੇ ਨਾਲ ਬੈਠਕ ਕਰਕੇ ਲੰਗਰ ਸਬੰਧੀ ਕਾਰਡ ਜਾਰੀ ਕੀਤਾ ਗਿਆ ਜਿਸ ਵਿਚ ਇਲਕਨਿਵਾਸੀਆਂ ਨੂੰ ਸੱਦਾ ਦਿੱਤਾ ਗਿਆ। ਕਮੇਟੀ ਦੇ ਪ੍ਰਬੰਧਕਾਂ ਸੰਜੇ ਅਗਰਵਾਲ,ਅਨੀਸ਼ ਅਗਰਵਾਲ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 3 ਅਗਸਤ ਤੋਂ 9 ਅਗਸਤ ਤਕ ਲੰਗਰ ਸਵੇਰ ਸ਼ਾਮ ਚਲੇਗਾ। 3 ਅਗਸਤ ਸਵੇਰੇ ਹਵਨ ਅਤੇ ਕੰਜਕ ਪੂਜਨ ਤੋਂ ਬਾਅਦ ਲੰਗਰ ਸ਼ੁਰੂ ਹੋਵੇਗਾ। 8 ਅਗਸਤ ਨੂੰ ਮਹਾਮਾਈ ਦੀ ਚੋਂਕੀ ਕਰਵਾਈ ਜਾਵੇਗੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਵਿਕਾਸ ਗੁਪਤਾ, ਮਾਸਟਰ ਅਮਰੀਕ ਸਿੰਘ, ਬਲਰਾਮ ਗੁਪਤਾ, ਕੌਂਸਲਰ ਪ੍ਰਦੀਪ ਅਗਰਵਾਲ, ਸ਼ਾਮ ਲਾਲ ਗੁਪਤਾ, ਸੁਦਰਸ਼ਨ ਓਹਰੀ, ਰਜਿੰਦਰ ਅਗਰਵਾਲ, ਸੰਜੀਵ ਭਲਾ , ਦੀਪਕ ਦੀਪਾ, ਪ੍ਰਿਥਵੀ ਰਾਜ, ਲਲਿਤ ਅਗਰਵਾਲ, ਰਾਜਨ ਸ਼ਰਮਾ, ਨਵਦੀਪ ਚੋਪੜਾ, ਰਾਜੀਵ ਅਗਰਵਾਲ, ਰਾਕੇਸ਼ ਅਗਰਵਾਲ, ਵਿਕਾਸ ਬਜਾਜ, ਅਨਿਲ ਸ਼ਰਮਾ, ਰਣਦੀਪ ਗੋਡ, ਅਸ਼ਵਨੀ ਪਰਾਸ਼ਰ, ਰਾਕੇਸ਼ ਸ਼ਰਮਾ, ਸੁਮਿਤ ਅਗਰਵਾਲ, ਮਨਮੋਹਣ ਪਾਸੀ, ਕਾਲੀ ਸਭਰਵਾਲ,ਅਨੁਰਾਗ ਗੁਪਤਾ ਆਦਿ ਹਾਜ਼ਿਰ ਸਨ।

error: Content is protected !!