Monday, October 22ਤੁਹਾਡੀ ਆਪਣੀ ਲੋਕਲ ਅਖ਼ਬਾਰ....

ਪਿੰਡ ਕਾਹਲਵਾਂ ‘ਚ ਮਨਾਇਆ ਤੀਆਂ ਦਾ ਤਿਉਹਾਰ, ਪੰਜਾਬ ਦੇ ਵਿਰਸੇ ਦੀ ਦਿਖੀ ਝਲਕ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨੇੜਲੇ ਪਿੰਡ ਕਾਹਲਵਾਂ ਵੱਲੋਂ ਸਾਉਣ ਦੇ ਮਹੀਨੇ ਦੀ ਆਮਦ ਮੌਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ. 2 ਦਿਨ ਚੱਲੇ ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਵਿਰਸੇ ਦੀ ਖੂਬਸੂਰਤ ਝਲਕ ਵੇਖਣ ਨੂੰ ਮਿਲੀ।
ਪਿੰਡ ਦੀਆਂ ਔਰਤਾਂ, ਕੁੜੀਆਂ ਵੱਲੋਂ ਪੀਂਘਾਂ ਝੂਟੀਆਂ ਗਈਆਂ। ਚਰਖਾ ਕੱਤਿਆ ਗਿਆ. ਇਸ ਮੌਕੇ ਖੀਰ ਪੂੜੇ ਦਾ ਲੰਗਰ ਵੀ ਲਗਾਇਆ ਗਿਆ. ਸਾਰੇ ਪਿੰਡ ਨੇ ਇਸ ਤਿਉਹਾਰ ਨੂੰ ਬੇਹੱਦ ਖੁਸ਼ੀ ਨਾਲ ਮਨਾਇਆ।
ਕੁੜੀਆਂ ਵੱਲੋਂ ਪਾਏ ਭੰਗੜਾ ਤੇ ਗਿੱਧੇ ਨੇ ਰੌਣਕ ਹੋਰ ਵੀ ਵਧਾ ਦਿੱਤੀ। ਇਸ ਮੌਕੇ ਪਿੰਡ ਦੇ ਮੋਹਤਬਰਾਂ ਨੇ ਵੀ ਸ਼ਿਰਕਤ ਕੀਤੀ।
ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਸਰਪੰਚ ਸਰਬਜੀਤ ਸਿੰਘ ਸ਼ੱਬਾ, ਨੇਕ ਮੁਹੰਮਦ, ਦਲਬੀਰ ਸਿੰਘ ਕਾਲਾ, ਦਿਲਬਾਗ ਸਿੰਘ ਪ੍ਰਧਾਨ, ਜਗਦੀਸ਼ ਕੌਰ, ਰਾਜਵਿੰਦਰ ਕੌਰ, ਪਰਮਜੀਤ ਕੌਰ ਪੰਮੀ, ਕੁਲਵਿੰਦਰ ਕੌਰ ਆਦਿ ਹਾਜ਼ਿਰ ਸਨ.
Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!