Thursday, June 4ਤੁਹਾਡੀ ਆਪਣੀ ਲੋਕਲ ਅਖ਼ਬਾਰ....

ਪੱਤੜ ਕਲਾਂ ਨੂੰ ਹਰਾ ਕੇ ਕਾਹਲਵਾਂ ਨੇ ਜਿੱਤਿਆ ਕਬੱਡੀ ਟੂਰਨਾਮੈਂਟ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨੇੜਲੇ ਪਿੰਡ ਕਾਹਲਵਾਂ ਵਿਖੇ ਸੰਤ ਬਾਬਾ ਨਰਾਇਣ ਦਾਸ ਜੀ ਸਪੋਰਟਸ ਕਲੱਬ ਵੱਲੋਂ ਮਾਘੀ ਮੇਲੇ ਸਬੰਧੀ ਕਬੱਡੀ ਟੂਰਨਾਮੈਂਟ ਨੇਕ ਮੁਹੰਮਦ, ਪਲਵਿੰਦਰ ਸਿੰਘ (ਅਜੀਤ ਪੈਲੇਸ ਵਾਲੇ), ਕਿਰਪਾਲ ਸਿੰਘ ਨਿਊਜ਼ੀਲੈਂਡ, ਸਾਬਕਾ ਸਰਪੰਚ ਸਰਬਜੀਤ ਸ਼ੱਬਾ, ਦਲਵੀਰ ਸਿੰਘ ਕਾਲਾ, ਬਲਬੀਰ ਸਿੰਘ ਬਿੰਦਾ, ਅਸ਼ੋਕ ਕੁਮਾਰ, ਅਵਤਾਰ ਸਿੰਘ, ਅਮਰੀਕ ਸਿੰਘ, ਕੰਮਾਂ ਕਾਹਲੋਂ, ਅਮਰੀਕ ਸਿੰਘ ਮੀਕਾ ਦੀ ਦੇਖਰੇਖ ਹੇਠ ਕਰਵਾਇਆ ਗਿਆ ਜਿਸ ਵਿਚ ਪਿੰਡ ਰੰਧਾਵਾ ਮਸੰਦਾਂ, ਦੋਲੋ ਨੰਗਲ, ਜੰਡਿਆਲਾ ਮੰਜਕੀ, ਸੰਘਵਾਲ, ਕਾਹਲਵਾਂ, ਪੱਤੜ ਕਲਾਂ ਅਤੇ ਕੁੱਦੋਵਾਲ ਦੀਆਂ ਟੀਮਾਂ ਨੇ ਹਿੱਸਾ ਲਿਆ। ਜਿਸ ਵਿਚ ਕਾਹਲਵਾਂ ਪਿੰਡ ਦੀ ਟੀਮ ਜੇਤੂ ਰਹੀ ਜਦਕਿ ਪੱਤੜ ਕਲਾਂ ਦੀ ਟੀਮ ਉਪ-ਜੇਤੂ ਰਹੀ। ਜੇਤੂ ਟੀਮਾਂ ਨੂੰ ਕ੍ਰਮਵਾਰ 21,000 ਅਤੇ 15,000 ਨਕਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਹੀਰਾ ਲਾਲ ਖੋਸਲਾ ਕਰਤਾਰਪੁਰ ਵੱਲੋਂ ਕਬੱਡੀ ਕੋਚ ਤੁੰਨਾ ਚਮਿਆਰਾ ਅਤੇ ਗੋਪੀ ਕਾਹਲਵਾਂ ਨੂੰ ਸਨਮਾਨਿਤ ਕੀਤਾ ਗਿਆ। 

error: Content is protected !!