Tuesday, July 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਐਸ.ਐਮ.ਓ. ਨੇ ਡੇਂਗੂ ਜਾਗਰੁੱਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾਨਿਰਦੇਸ਼ਾਂ ਤੇ ਐਸ.ਐਮ.ਓ. ਕਰਤਾਰਪੁਰ ਡਾ. ਹਰਦੇਵ ਸਿੰਘ ਦੀ ਅਗੁਵਾਈ ‘ਚ ਡੇਂਗੂ ਤੋਂ ਬਚਾਅ ਅਤੇ ਰੋਕਥਾਮ ਮੁਹਿੰਮ ਤਹਿਤ ਚਲਾਈ ਜਾ ਰਹੀ ਜਾਗਰੁੱਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕਰਤਾਰਪੁਰ ਬਲਾਕ ਦੇ ਵੱਖ ਵੱਖ ਹਿੱਸਿਆਂ ‘ਚ ਭੇਜਿਆ ਗਿਆ.
ਇਸ ਮੌਕੇ ਐਸ.ਐਮ.ਓ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਡੇਂਗੂ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੁੱਕ ਕਰਨ ਲਈ ਸਿਹਤ ਮਹਿਕਮੇ ਵੱਲੋਂ ਪਿੰਡ ਪਿੰਡ, ਸ਼ਹਿਰ ਸ਼ਹਿਰ ਜਾਕੇ ਜਾਗਰੁੱਕ ਕੀਤਾ ਜਾ ਰਿਹਾ ਹੈ.
ਇਸ ਮੌਕੇ ਬੀ.ਈ.ਈ. ਸ਼ਰਨਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਕੂਲਰ, ਗਮਲਿਆਂ ਅਤੇ ਫਰਿੱਜਾਂ ਦੀਆਂ ਟ੍ਰੇਆਂ ‘ਚ ਖੜੇ ਪਾਣੀ ਨੂੰ ਹਫਤੇ ‘ਚ ਇੱਕ ਵਾਰ ਜਰੁਰ ਸਾਫ਼ ਕਰਨਾ ਚਾਹੀਦਾ ਹੈ.
ਇਸ ਮੌਕੇ ਨਗਰ ਕੌੰਸਿਲ ਦੇ ਪ੍ਰਧਾਨ ਸੂਰਜਭਾਨ, ਕੋਂਸਲਰ ਪ੍ਰਦੀਪ ਅਗਰਵਾਲ, ਤੇਜਪਾਲ ਤੇਜੀ, ਅਮਰਜੀਤ ਕੌਰ, ਸਤਪਾਲ, ਸੇਵਾ ਸਿੰਘ, ਗੁਰਦੀਪ ਮਿੰਟੂ, ਜਗਦੀਸ਼ ਕੁਮਾਰ ਜੱਗਾ ਤੋਂ ਇਲਾਵਾ ਸ਼ਰਨਜੀਤ ਕੁਮਾਰ, ਕੇਵਲ ਭੰਗੂ, ਰਾਮ ਸਰੂਪ, ਸ਼ਿੰਦਾ ਆਦਿ ਹਾਜ਼ਿਰ ਸਨ.
Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!