Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸੁਖਵਿੰਦਰ ਕੌਰ ਬਣੀ ਮਹਿਲਾ ਵਿੰਗ ਦੀ ਪ੍ਰਧਾਨ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਜ਼ਿਲ੍ਹਾ ਜਲੰਧਰ ਦੇਹਾਤੀ ਦੀ ਬੈਠਕ ਪ੍ਰਧਾਨ ਓਂਕਾਰ ਸਿੰਘ ਮਿੱਠੂ ਦੀ ਅਗੁਵਾਈ ਹੇਠ ਨੇੜਲੇ ਪਿੰਡ ਘੁੱਗ ਵਿਚ ਹੋਈ।  ਬੈਠਕ ਵਿਚ ਵੱਡੀ ਗਿਣਤੀ ਵਿਚ ਔਰਤਾਂ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ। ਬੈਠਕ ਵਿਚ ਪਿੰਡ ਦੀ ਹੀ ਸੂਝਵਾਨ ਅਤੇ ਪੜ੍ਹੀ ਲਿਖੀ ਸੁਖਵਿੰਦਰ ਕੌਰ ਸੁੱਖੀ ਨੂੰ ਪਿੰਡ ਘੁੱਗ ਦੀ ਪ੍ਰਧਾਨ ਥਾਪਿਸ ਗਿਆ।  ਜ਼ਿਲ੍ਹਾ ਪ੍ਰਧਾਨ ਓਂਕਾਰ ਸਿੰਘ ਮਿੱਠੂ ਨੇ ਸੁਖਵਿੰਦਰ ਕੌਰ ਨੂੰ ਨਿਯੁਕਤੀ ਪੱਤਰ ਦੇ ਕੇ ਇਸ ਅਹੁਦੇ ‘ਤੇ ਨਵਾਜ਼ਿਆ। ਪਿੰਡ ਵਾਲਿਆਂ ਵੱਲੋਂ ਸੁਖਵਿੰਦਰ ਕੌਰ ਨੂੰ ਹਿਊਮਨ ਰਾਈਟਸ ਵਿੰਗ ਦੀ ਪ੍ਰਧਾਨ ਬਣਨ ਦੀ ਵਧਾਈ ਦਿੱਤੀ ਗਈ। ਸੁਖਵਿੰਦਰ ਨੇ ਇਸ ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਵਾਇਆ।
ਇਸ ਮੌਕੇ ਸੰਸਥਾ ਵੱਲੋਂ ਮੁਕੇਸ਼ ਸ਼ੁਕਲਾ, ਰੋਹਿਤ ਵਰਮਾ, ਸ਼ਿਵ ਕੁਮਾਰ ਰਾਜੂ, ਗੌਤਮ ਤੋਂ ਇਲਾਵਾ ਪਿੰਡ ਘੁੱਗ ਨਿਵਾਸੀ ਨਿਸ਼ਾਨ ਸਿੰਘ, ਦਲਜੀਤ ਸਿੰਘ, ਹਰਦੀਪ ਸਿੰਘ, ਲਖਵੀਰ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਦਵਿੰਦਰਜੀਤ ਕੌਰ, ਜਸਵੀਰ ਕੌਰ, ਜਤਿੰਦਰ ਕੌਰ, ਸੰਦੀਪ ਕੌਰ, ਸਰਬਜੀਤ ਕੌਰ, ਮਨਜੀਤ ਕੌਰ ਆਦਿ ਹਾਜ਼ਿਰ ਸਨ।Welcome to

Kartarpur Mail

error: Content is protected !!