Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਇਨਕਮ ਟੈਕਸ ਵਿਭਾਗ ਨੇ ਜਗਰੁੱਕਤਾ ਕੈਂਪ ਲਗਾਇਆ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ: ਕਰਤਾਰਪੁਰ ਵਿਖੇ ਇਨਕਮ ਟੈਕਸ ਵਿਭਾਗ ਜਲੰਧਰ ਵਲੋਂ ਡਿਪਟੀ ਕਮਿਸ਼ਨਰ ਸ. ਵੇਦ ਪਾਲ ਸਿੰਘ ਦੀ ਅਗੁਵਾਈ ਵਿਚ ਆਪਣੇ ਕਰਦਾਤਾਵਾਂ ਦੁਕਾਨਦਾਰ ਵੀਰਾਂ ਨੂੰ ਟੈਕਸ ਅਦਾ ਕਰਨ ਸਬੰਧੀ ਇਕ ਜਾਗਰੂਕਤਾ ਕੈਂਪ ਐਡਵੋਕੇਟ ਸ਼ਿਵ ਕੁਮਾਰ ਵਰਮਾ ਦੀ ਦੇਖਰੇਖ ਹੇਠ ਇਕ ਹੋਟਲ ਵਿਚ ਕਰਵਾਇਆ । ਜਿਸ ਵਿਚ ਡਿਪਟੀ ਕਮਿਸ਼ਨਰ ਵੇਦ ਪਾਲ ਸਿੰਘ ,ਆਈ.ਟੀ.ਯੂ. ਜੈ ਪਾਲ, ਇੰਸਪੈਕਟਰ ਤਰਸੇਮ ਸਿੰਘ, ਇੰਸਪੈਕਟਰ ਰਾਜ ਕੁਮਾਰ, ਰਮਨ ਕੁਮਾਰ ਅੱਸੀਟੈਂਟ ਨੇ ਪਹੁੰਚੇ ਦੁਕਾਨਦਾਰਾਂ, ਵਪਾਰੀਆਂ ਅਤੇ ਹੋਰਨਾਂ ਕਰਦਾਤਾਵਾਂ ਨੂੰ ਆਮਦਨ ਕਰ ਸਮੇ ਸਿਰ ਅਦਾ ਕਰਨ ਲਈ ਪ੍ਰੇਰਿਆ। ਸੈਮੀਨਾਰ ਵਿਚ ਪੁਜੇ ਲੋਕਾਂ ਨੇ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਲੈਕੇ ਉਨ੍ਹਾਂ ਦਾ ਹੱਲ ਜਾਣਿਆ। ਇਸ ਮੌਕੇ ਪ੍ਰਵੀਨ ਵਰਮਾ, ਵਿਜੇ ਅਗਰਵਾਲ, ਪ੍ਰਦੀਪ ਅਗਰਵਾਲ, ਮਨਜੀਤ ਸਿੰਘ, ਬਲਰਾਮ ਗੁਪਤਾ, ਮੋਹਿਤ ਸੇਠ, ਜਗਤਾਰ ਸਿੰਘ ਮਠਾਰੂ, ਨੀਰਜ ਸੂਰੀ, ਬਿਮਲ ਜੈਨ, ਸੇਹਰਾ ਫਰਨੀਚਰ, ਅਨਿਲ ਵਰਮਾ, ਬਾਵਾ ਆਦਿ ਹਾਜਰ ਸਨ।

error: Content is protected !!