Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਨਵੀਂ ਗੱਡੀ ‘ਚ ਜਾਂਦੇ ਸੀ ਕਰਤਾਰਪੁਰ ਦੇ ਤਸਕਰ, 60 ਪੇਟੀ ਸ਼ਰਾਬ ਸਮੇਤ ਦੋਵੇਂ ਕਾਬੂ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ): ਕਰਤਾਰਪੁਰ ਪੁਲਿਸ ਵਲੋਂ ਨਸ਼ਾ ਵੇਚਣ ਵਾਲਿਆਂ ਤੇ ਸ਼ਿਕੰਜਾ ਕਸਦੇ ਹੋਏ ਥਾਣਾ ਮੁਖੀ ਇੰਸਪੇਕਟਰ ਬਲਵਿੰਦਰ ਸਿੰਘ ਜੌੜਾ ਦੀ ਅਗਵਾਈ ਵਿੱਚ ਏ.ਐਸ.ਆਈ ਬਲਵਿੰਦਰ ਸਿੰਘ ਵਲੋਂ ਗੁਪਤ ਸੂਚਨਾ ਤੇ ਮੱਲੀਆਂ ਮੋੜ ਤੋਂ ਬੀਤੀ ਰਾਤ 12 ਵਜੇ ਦੇ ਕਰੀਬ ਦੋ ਨੌਜਵਾਨਾਂ ਨੂੰ ਜੋ ਨਵੀਂ ਮਹਿੰਦਰਾ ਗੱਡੀ XUV ਪੀ.ਬੀ. 08 ਈ.ਐਚ. 7028 ਤੇ ਸਵਾਰ ਸਨ ,ਰੋਕਿਆ। ਗੱਡੀ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ 60 ਪੇਟੀ ਨਾਜਾਇਜ ਸ਼ਰਾਬ ਬਰਾਮਦ ਕੀਤੀ। ਦੋਸ਼ੀਆਂ ਦੀ ਪਹਿਚਾਣ ਰਜਿੰਦਰ ਸਿੰਘ ਉਰਫ ਹੈਪੀ ਪੁੱਤਰ ਪੂਰਨ ਸਿੰਘ ਵਾਸੀ ਕੱਤਣੀ ਗੇਟ ਕਰਤਾਰਪੁਰ ਅਤੇ ਦਵਿੰਦਰ ਕੁਮਾਰ ਉਰਫ ਸੋਨੂ ਪੁੱਤਰ ਓਮ ਪ੍ਰਕਾਸ਼ ਵਾਸੀ ਮੁਹੱਲਾ ਕਿਲਾ ਕੋਠੀ ਕਰਤਾਰਪੁਰ ਵਜੋਂ ਹੋਈ ਹੈ। ਪੁਲਿਸ ਵਲੋਂ ਦੋਵਾਂ ਦੇ ਖਿਲ਼ਾਫ ਮੁਕੱਦਮਾ ਨੰਬਰ 119 ਮਿਤੀ 8-8-19 ਅਧੀਨ ਆਬਕਾਰੀ ਐਕਟ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦਸਿਆ ਕਿ ਦੋਸ਼ੀ ਰਜਿੰਦਰ ਸਿੰਘ ਹੈਪੀ ਉਤੇ ਪਹਿਲਾਂ ਵੀ 2 ਮਾਮਲੇ ਦਰਜ ਹਨ। 

error: Content is protected !!