Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਲੋਕ ਭਲਾਈ ਵੱਲ ਹਿਊਮਨ ਰਾਈਟ ਵਿੰਗ ਦਾ ਕਦਮ, ਲੋੜਮੰਦਾਂ ਨੂੰ ਵੰਡਿਆ ਮੁਫ਼ਤ ਰਾਸ਼ਨ

Photo: Kartarpur Mail

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਹਿਊਮਨ ਰਾਈਟ ਵਿੰਗ ਹੈਲਪਲਾਈਨ ਦੀ ਕਰਤਾਰਪੁਰ ਯੂਨਿਟ ਵੱਲੋਂ ਪ੍ਰਧਾਨ ਵਰਿੰਦਰ ਸ਼ਰਮਾ ਦੀ ਦੇਖਰੇਖ ਹੇਠ ਸਥਾਨਕ ਵਿਸ਼ਵਕਰਮਾ ਭਵਨ ‘ਚ ਉਲੀਕੇ ਇਕ ਪ੍ਰੋਗਰਾਮ ਦੌਰਾਨ 20 ਜ਼ਰੂਰਤਮੰਦ ਪਰਿਵਾਰਾਂ ਨੂੰ ਫ੍ਰੀ ਰਾਸ਼ਨ ਵੰਡਿਆ। ਇਸ ਮੌਕੇ ਮੁੱਖ ਮਹਿਮਾਨ ਹੀਰਾ ਲਾਲ ਖੋਸਲਾ ਦਾ ਸਵਾਗਤ ਸਿਰੋਪਾ ਭੇਟ ਕਰਕੇ ਕੀਤਾ ਗਿਆ। ਖੋਸਲਾ ਵੱਲੋਂ ਹਿਊਮਨ ਰਾਈਟ ਵਿੰਗ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ। 


ਇਸ ਮੌਕੇ ਪੁੱਜੇ ਪਤਵੰਤਿਆਂ ‘ਚ ਮੈਡਮ ਸੁਮਨ ਲਤਾ ਕਲਹਣ (ਆਪੀ ਚੈਰੀਟੇਬਲ ਹਸਪਤਾਲ), ਪ੍ਰਿੰਸ ਅਰੋੜਾ, ਕੌਂਸਲਰ ਸੇਵਾ ਸਿੰਘ, ਪ੍ਰਵੀਨ ਕੁਮਾਰੀ ਸ਼ਰਮਾ, ਰਾਣੀ, ਮਲਕੀਤ ਸਿੰਘ, ਰਾਜਕੁਮਾਰ ਬੈਂਸ, ਜੁਝਾਰ ਸਿੰਘ (ਪ੍ਰਧਾਨ ਵਿਸ਼ਵਕਰਮਾ ਭਵਨ) ਤੋਂ ਇਲਾਵਾ ਵਿੰਗ ਦੇ ਆਗੂ ਅਸ਼ੋਕ ਮੱਟੂ, ਵਿਜੈ ਠਾਕੁਰ, ਦੀਪੀ ਸੇਠ, ਨਰਿੰਦਰ ਨੰਦੀ, ਸ਼ਿਵ ਕੁਮਾਰ ਰਾਜੂ, ਜਸਵੰਤ ਵਰਮਾ, ਵਿਕਰਮਜੀਤ ਸਿੰਘ ਬੱਬਲ, ਵਰਿੰਦਰ ਆਨੰਦ, ਮੁਕੇਸ਼ ਸ਼ੁਕਲਾ ਅਤੇ ਅਨਿਲ ਸ਼ਰਮਾ, ਜਸਵਿੰਦਰ ਬਬਲਾ, ਰਾਜ ਕੁਮਾਰ, ਵਰਿੰਦਰ ਸ਼ਰਮਾ, ਗੋਪਾਲ ਸੂਦ, ਸਵਰਨ ਕਾਲਾ, ਸੋਨੂੰ ਸਭਰਵਾਲ, ਦਲਵੀਰ ਸਿੰਘ, ਪ੍ਰਮੋਦ ਕੁਮਾਰ, ਦੀਪਕ ਕੁਮਾਰ, ਸ਼ਕਤੀ ਕੁਮਾਰ ਆਦਿ ਹਾਜ਼ਿਰ ਸਨ। 


ਇਹ ਵੀ ਪੜ੍ਹੋ: ♦ ਕਰਤਾਰਪੁਰ ‘ਚ ਕਤਲ: ਪਰਿਵਾਰ ਸਾਹਮਣੇ ਵੱਢਿਆ, ਜਾਨ ਨਿਕਲਣ ਤੱਕ ਘਰ ਰਹੇ ਕਾਤਲ 


♦ ਸਹੀ ਨਿਕਲਿਆ ਪਿਤਾ ਦਾ ਸ਼ੱਕ, ਭੋਲੂ ਕੁੱਦੋਵਾਲ ਨੇ ਹੀ ਕਰਵਾਇਆ ਡਿੰਪਲ ਦਾ ਕਤਲ


♦ ਕੇਸ ਟ੍ਰੇਸ: ਨੂੰਹ ਨੇ ਭਰਾ ਕੋਲੋਂ ਕਰਵਾਇਆ ਸੀ ਸੱਸ ‘ਤੇ ਜਾਨਲੇਵਾ ਹਮਲਾ, ਜਾਣੋ ਕਾਰਨ


Welcome to

Kartarpur Mail

error: Content is protected !!