Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਹੀਨਾ ਨੇ ਵਧਾਇਆ ਕਰਤਾਰਪੁਰ ਦਾ ਮਾਣ, ਯੂਨੀਵਰਸਿਟੀ ‘ਚ ਦੂਜਾ ਸਥਾਨ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) . ਐਲ.ਐਲ.ਬੀ ਦੀ ਪ੍ਰੀਖਿਆ ਵਿੱਚ ਕੇ.ਪੀ.ਐਲ ਇੰਸਟੀਚਿਊਟ ਆਫ ਲਾਅ ਜਲੰਧਰ ਵਿਖੇ ਪਹਿਲਾ ਅਤੇ ਯੂਨੀਵਸੀਟੀ ਵਿੱਚ ਦੂਜਾ ਸਥਾਨ ਹਾਸਲ ਕਰਨ ਵਾਲੀ ਕਰਤਾਰਪੁਰ ਮੁਹੱਲਾ ਬੌਲੀ ਵਾਲਾ ਦੀ ਹੀਨਾ ਬੰਗੇ ਨੇ ਜਿੱਥੇ ਆਪਣੇ ਪਰਿਵਾਰ ਅਤੇ ਸ਼ਹਿਰ ਦਾ ਮਾਣ ਵਧਾਇਆ ਹੈ। aੁੱਥੇ ਆਪਣੇ ਮੁਹੱਲੇ ਦਾ ਮਾਣ ਵੀ ਵਧਾਇਆ ਹੈ ਅਤੇ ਹੀਨਾ ਦੀ ਇਸ ਪ੍ਰਾਪਤੀ ਤੇ ਸ਼ਹਿਰ ਕਰਤਾਰਪੁਰ ਅਤੇ ਜਲ਼ੰਧਰ ਸ਼ਹਿਰ ਦੇ ਵਕੀਲਾਂ ਵਲੋਂ ਹੀਨਾ ਦੀ ਹੌਂਸਲਾ ਹਫਜਾਈ ਕਰਦਿਆਂ ਸਨਮਾਨ ਚਿੰਨ੍ਹ ਭੇਟ ਕਰਦਿਆ ਐਡਵੋਕੇਟ ਸੋਨਮ ਮਹੇ , ਐਡਵੋਕੇਟ ਜਸਪੀ੍ਰਤ ਸਿੰਘ ਆਦਿ ਵਲੋਂ ਕੀਤੀ ਗਈ। ਇਸ ਮੋਕੇ ਤੇ ਹਿਨਾ ਨੇ ਧੰਨਵਾਦ ਕਰਦਿਆਂ ਕਿਹਾ ਕਿ ‘ਸਮਾਜ ਅੰਦਰ ਲੜਕੀਆਂ ਦਾ ਸਿੱਖਿਅਤ ਹੋਣਾ ਬੇਹੱਦ ਲਾਜ਼ਮੀ ਹੈ ਤਾਂ ਤੇ ਲੜਕੀਆਂ ਖੁਦ ਆਤਮ ਨਿਰਭਰ ਹੋ ਸਕਣਗੀਆਂ  ਅਤੇ ਪਤਵੰਤਿਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ  ਉਹ ਆਪਣੇ ਕਿੱਤੇ ਦੇ ਨਾਲ ਇਨਸਾਫ ਕਰਦੇ ਹੋਏ ਲੋਕ ਹੱਕਾਂ ਪ੍ਰਤੀ ਤੇ ਵੀ ਆਪਣੀ ਜਿੰਮੇਵਾਰੀ ਬਾਖੂਬੀ ਅਦਾ ਕਰੇਗੀ.

error: Content is protected !!