Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸੈਂਕੜਿਆਂ ਪਿੰਡਾਂ ਚੋਂ ਹੋਏ ਭਾਰੀ ਇਕੱਠ ਮੌਕੇ ਕੀਤਾ ‘ਹਰੀ ਸਿੰਘ ਨਲੂਆ ਫਤਿਹ ਦਲ’ ਦਾ ਗਠਨ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਆਮ ਲੋਕਾਂ ਦੇ ਹਰ ਤਰ੍ਹਾਂ ਦੇ ਨਾ ਸੁਲਝਦੇ ਮਸਲਿਆਂ ਨੂੰ ਲੈ ਕੇ ਹਲਕਾ ਕਰਤਾਰਪੁਰ ਦੇ ਸੈਂਕੜਿਆਂ ਪਿੰਡਾਂ ਚੋਂ ਹਜਾਰਾਂ ਦੇ ਇਕੱਠ ਮੌਕੇ ਅੱਜ ਹਰੀ ਸਿੰਘ ਨਲੂਆ ਫਤਿਹ ਦਲ ਦਾ ਗਠਨ ਸਥਾਨਕ ਅਜੀਤ ਪੈਲੇਸ ਵਿੱਚ ‘ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ’ ਦੇ ਜੈਕਾਰਿਆਂ ਵਿੱਚ ਕੀਤਾ ਗਿਆ। ਜਿਸ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਸ. ਹਰਜਿੰਦਰ ਸਿੰਘ ਰਾਜਾ ਸਰਪੰਚ ਪਿੰਡ ਦਿਆਲਪੁਰ ਨੂੰ ਐਲਾਨਿਆ ਗਿਆ। ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਰਾਜਾ ਨੇ ਅੱਜ ਦੇ ਰੱਖੇ ਗਏ ਸਮਾਗਮ ਵਿੱਚ ਪਹੁੰਚੇ ਇਲਾਕੇ ਦੇ ਮੋਜੂਦਾ ਅਤੇ ਸਾਬਕਾ ਸਰਪੰਚਾਂ, ਪੰਚਾਂ, ਮੋਹਤਬਰਾਂ, ਵਪਾਰੀਆਂ ਅਤੇ ਨੋਜਵਾਨਾਂ ਦਾ ਧੰਨਵਾਦ ਕੀਤਾ ਅਤੇ ਦਲ ਦੇ ਬਾਕੀ ਢਾਂਚੇ ਦਾ ਐਲਾਨ ਕੀਤਾ। ਜਿਸ ਵਿੱਚ ਸਰਪ੍ਰਸਤ ਗੁਰਮੀਤ ਸਿੰਘ ਜੋਹਲ, ਜਨਰਲ ਸਕੱਤਰ ਸੁਖਵਿੰਦਰ ਸਿੰਘ ਸਰਪੰਚ ਖੁਸਰੋਪੁਰ, ਸੀ. ਮੀਤ ਪ੍ਰਧਾਨ ਦਲਵੀਰ ਸਿੰਘ ਕਾਹਲਵਾਂ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਕਿੰਦਾ ਮੰਡ, ਕਾਨੂੰਨੀ ਸਲਾਹਕਾਰ ਜਸਕਰਨ ਸਿੰਘ ਸੰਧੂ, ਸਲਾਹਕਾਰ ਡਾ. ਚੜ੍ਹਤ ਸਿੰਘ ਔਜਲਾ, ਮੁੱਖ ਬੁਲਾਰੇ ਮਨਪ੍ਰੀਤ ਸਿੰਘ ਲਿੱਟਾਂ ਅਤੇ ਦਲਵੀਰ ਸਿੰਘ ਕੁੱਦੋਵਾਲ, ਪ੍ਰੈੱਸ ਸਕੱਤਰ ਭੁਪਿੰਦਰ ਸਿੰਘ ਮਾਹੀ, ਸਕੱਤਰ ਸਤਵੰਤ ਸਿੰਘ ਲਾਡੀ, ਸਨਦੀਪ ਸਿੰਘ ਪਤੱੜ, ਨਰਿੰਦਰ ਸਿੰਘ ਸਰਾਏ, ਜਸਵੀਰ ਸਿੰਘ ਘੁੱਗ, ਨਿੰਦਰਪਾਲ ਸਿੰਘ ਦਿੱਤੂ ਨੰਗਲ, ਅਵਤਾਰ ਸਿੰਘ ਬਿੱਟੂ ਸਰਮਸਤਪੁਰ ਨੂੰ ਲਿਆ ਗਿਆ। ਇਸ ਮੌਕੇ ਇਕੱਠ ਨੂੰ ਸਬੋਧਨ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਅਸੀਂ ਇਸ ਹਰੀ ਸਿੰਘ ਨਲੂਆ ਫਤਿਹ ਦਲ ਦਾ ਗਠਨ ਆਮ ਲੋਕਾਂ ਦੇ ਹਰ ਤਰ੍ਹਾਂ ਦੇ ਜੋ ਨਾ ਸੁਲਝਦੇ ਹੋਏ ਮਸਲੇ ਹਨ ਉਹਨਾਂ ਨੂੰ ਮੁੱਖ ਰੱਖ ਕੇ ਕੀਤਾ ਹੈ ਜਿਹਨਾਂ ਵਿੱਚੋਂ ਪੰਜ ਮੁੱਖ ਮੁੱਦੇ ਹਨ ਜਿਵੇਂ ਕਿ ਪੰਚਾਇਤੀ ਜਮੀਨਾਂ ਤੇ ਕਬਜੇ, ਕਿਸਾਨੀ ਮਸਲੇ, ਪੰਜਾਬੀ ਮਾਂ ਬੋਲੀ ਸਬੰਧੀ, ਨਸ਼ਿਆਂ ਦੇ ਖਿਲਾਫ਼ ਅਤੇ ਹਰੇਕ ਭਾਈਚਾਰੇ ਨਾਲ ਹੋ ਰਹੀਆਂ ਵਧੀਕੀਆਂ ਸਬੰਧੀ ਮਸਲਿਆਂ ਨੂੰ ਮੁੱਖ ਰੱਖ ਕੇ ਹਰੀ ਸਿੰਘ ਨਲੂਆ ਫਤਿਹ ਦਲ ਦਾ ਗਠਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਪੰਚਾਇਤੀ ਜਮੀਨਾਂ ਅਤੇ ਨਸ਼ਿਆਂ ਖਿਲਾਫ਼ ਪਹਿਲਾਂ ਵੀ ਬਹੁਤ ਵੱਡੀ ਜੰਗ ਲੜੀ ਜਾ ਰਹੀ ਹੈ ਜਿਸ ਨੂੰ ਹੁਣ ਵੱਡੇ ਪੱਧਰ ਤੇ ਜਾਰੀ ਰੱਖਾਂਗੇ। ਇਸ ਮੋਕੇ ਵਿਸ਼ੇਸ਼ ਤੌਰ ਤੇ ਪੁੱਜੇ ਵੀਰ ਲੱਖਾ ਸਿਧਾਣਾ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਦਾ ਦਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਿਰੋਪਾਓ ਦੀ ਬਖਸ਼ਿਸ਼ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੋਕੇ ਸਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਬਹੁਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਤੇ ਸਾਡਾ ਕਿਸੇ ਵੀ ਬੋਲੀ ਨਾਲ ਕੋਈ ਵਿਰੋਧ ਨਹੀਂ ਹੈ, ਪਰ ਪੰਜਾਬੀ ਸਾਡੀ ਮਾਂ ਬੋਲੀ ਹੈ ਕਿਉਂਕਿ ਪੰਜਾਬੀ ਸਿਰਫ ਸਿੱਖਾਂ ਦੀ ਬੋਲੀ ਨਹੀਂ ਬਲਕਿ ਹਰੇਕ ਪੰਜਾਬੀ ਦੀ ਮਾਂ ਬੋਲੀ ਹੈ ਜਿਸ ਦਾ ਨਿਰਾਦਰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਸਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਯੋਧੇ ਹਰੀ ਸਿੰਘ ਨਲੂਆ ਦੇ ਨਾਮ ਤੇ ਬਣਾਏ ਗਏ ਦਲ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਅਤੇ ਉਹਨਾਂ ਕਿਹਾ ਕਿ ਤੁਸੀਂ ਸਭ ਇਕ ਜੁੱਟ ਹੋ ਕੇ ਆਪਣੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਇਸ ਤੇ ਇਮਾਨਦਾਰੀ ਨਾਲ ਕੰਮ ਕਰੋ ਤੇ ਕਾਮਯਾਬੀ ਤੁਹਾਨੂੰ ਜਰੂਰ ਮਿਲੇਗੀ ਪਰ ਇਸ ਕੰਮ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜਿਹਨਾਂ ਤੋਂ ਘਬਰਾਉਣਾ ਨਹੀਂ। ਇਸ ਮੌਕੇ ਗੁਰਮੀਤ ਸਿੰਘ ਜੋਹਲ ਨੇ ਸਬੋਧਨ ਕਰਦਿਆਂ ਕਿਹਾ ਕਿ ਪੰਚਾਇਤੀ ਜਮੀਨਾਂ ਤੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਦੇ ਲੋਕਾਂ ਦਾ ਹੱਕ ਹੈ ਉਸ ਤੇ ਕਿਸੇ ਦਾ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੋਰਾਨ ਵੱਖ ਵੱਖ ਬੁਲਾਰਿਆਂ ਸਰਵਜੀਤ ਸਿੰਘ ਧੀਰਪੁਰ, ਸਤਿੰਦਰ ਸਿੰਘ ਮੱਲੀਆਂ, ਦਲਵਿੰਦਰ ਦਿਆਲਪੁਰੀ, ਦਲਵੀਰ ਸਿੰਘ ਕੁੱਦੋਵਾਲ ਅਤੇ ਮਨਪ੍ਰੀਤ ਸਿੰਘ ਲਿੱਟਾਂ ਆਦਿ ਵੱਲੋਂ ਵੱਖ ਵੱਖ ਮੁਦਿਆਂ ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਸੁਖਵਿੰਦਰ ਸਿੰਘ ਸਰਪੰਚ ਖੁਸਰੋਪੁਰ ਵੱਲੋਂ ਨਿਭਾਈ ਗਈ। ਇਸ ਮੌਕੇ 51 ਮੈਂਬਰੀ ਵਰਕਿੰਗ ਕਮੇਟੀ ਵੀ ਬਣਾਈ ਗਈ। ਇਸ ਮੌਕੇ ਨਛੱਤਰ ਸਿੰਘ, ਸੁਖਜਿੰਦਰ ਪੱਤੜ, ਅਵਤਾਰ ਸਿੰਘ ਖੱਖ ਪ੍ਰਧਾਨ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਦਿਆਲਪੁਰ, ਵਿੱਕੀ ਧੂੱਪੜ, ਜਾਨੂੰ ਕਰਤਾਰਪੁਰ, ਗੁਰਬਖ਼ਸ਼ ਸਿੰਘ ਨੋਗੱਜ਼ਾ ਮੈਂਬਰ ਜਿਲ੍ਹਾ ਪਰਿਸ਼ਦ ਆਦਿ ਭਾਰੀ ਗਿਣਤੀ ਵਿੱਚ ਲੋਕ ਹਾਜਿਰ ਸਨ।

error: Content is protected !!