Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਹੁਣ ਚੰਗੇ ਜਿਮ ਲਈ ਜਲੰਧਰ ਜਾਣ ਦੀ ਨਹੀਂ ਲੋੜ, ਕਰਤਾਰਪੁਰ ‘ਚ ਖੁੱਲਿਆ ਵਲਰਡ ਕਲਾਸ ‘ਕਰਵਜ਼ ਫਿਟਨੈੱਸ ਹਬ’

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਫਿਟਨੈੱਸ ਜਿਮ ‘ਚ ਚੰਗੇ ਕੋਚ ਦੇ ਨਾਲ ਨਾਲ ਸਟੀਮ ਬਾਥ, ਫੁਲੀ ਏ.ਸੀ., ਕ੍ਰੋਸ ਫਿੱਟ, ਕਾਰਡੀਓ ਸੈਕਸ਼ਨ ਆਦਿ ਸਹੂਲਤਾਂ ਲਈ ਹੁਣ ਤੁਹਾਨੂੰ ਜਲੰਧਰ ਜਾਂ ਫੇਰ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਕਰਤਾਰਪੁਰ ਵਿਚ ਹੀ ਵਰਲਡ ਕਲਾਸ ਜਿਮ ਖੁੱਲ ਗਿਆ ਹੈ.
Photo: Kartarpur Mail
ਗੌਸ਼ਾਲਾ ਰੋਡ ਨਜ਼ਦੀਕ ਆਪੀ ਚੈਰੀਟੇਬਲ ਹਸਪਤਾਲ ਬਣੇ ‘ਕਰਵਜ਼ ਫਿੱਟਨੈੱਸ ਹਬ’ ‘ਚ ਤੁਹਾਨੂੰ ਹਰ ਸਹੂਲਤ ਮਿਲੇਗੀ. ਜਿਮ ਦੇ ਓਨਰ ਜੱਸੀ ਚਾਹਲ ਨੇ ਦੱਸਿਆ ਕਿ ਉਨ੍ਹਾਂ ਕੋਲ ਸਹੂਲਤਾਂ ਤਾਂ ਹੋਰਾਂ ਜਿਮਾਂ ਨਾਲੋਂ ਵਧੀਆ ਹੈ ਹੀ ਹਨ, ਨਾਲ ਹੀ ਡਾਇਟ ਪਲੇਨ ਅਤੇ ਡਾਕਟਰੀ ਸਲਾਹ ਲਈ ਵੀ ਯੋਗ ਸਟਾਫ਼ ਹੈ.
ਜਿਕਰਯੋਗ ਹੈ ਕਿ ਬੀਤੇ ਦਿਨੀਂ ਇਸ ਜਿਮ ਦਾ ਉਦਘਾਟਨ ਜਲੰਧਰ ਕੈੰਟ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਵੱਲੋਂ ਕੀਤਾ ਗਿਆ. ਉਹਨਾਂ ਕਿਹਾ ਕਿ ਚਾਹਲ ਪਰਿਵਾਰ ਦੀ ਕਰਤਾਰਪੁਰ ਨੂੰ ਬਹੁਤ ਵੱਡੀ ਦੇਣ ਹੈ ਕਿ ਇਹ ਸਾਰਾ ਪਰਿਵਾਰ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੰਮ ਕਰਦਾ ਹੈ ਤੇ ਹੁਣ ਵੀ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਚੰਗੀ ਸਿਹਤ ਦੇਣ ਲਈ ਸਾਡੇ ਵੀਰ ਬਲਪ੍ਰੀਤ ਸਿੰਘ ਚਾਹਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।
Photo: Kartarpur Mail
ਇਸ ਮੌਕੇ ਸ.ਅਮਰ ਸਿੰਘ ਚਾਹਲ, ਹਰਪਾਲ ਸਿੰਘ ਚਾਹਲ, ਬਲਪ੍ਰੀਤ ਸਿੰਘ ਚਾਹਲ, ਰਣਜੀਤ ਲੈਹਰ, ਜਸਵਿੰਦਰ ਸਿੰਘ ਹਜ਼ਾਰਾ, ਜਗਜੀਤ ਸਿੰਘ ਹਜ਼ਾਰਾ ਗੁਰਪ੍ਰੀਤ ਸਿੰਘ ਮੱਕੜ, ਹਰਮਨਪ੍ਰੀਤ ਸਿੰਘ ਵੱਲੌਂ ਮੁੱਖ ਮਹਿਮਾਨ ਜਗਬੀਰ ਸਿੰਘ ਬਰਾੜ ਦਾ ਫੁੱਲਾਂ ਦੇ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਕਿਹਾ ਕਿ ਜਿੱਥੇ ਲੋਕ ਪਹਿਲਾਂ ਜਲੰਧਰ ਵਰਗੇ ਸ਼ਹਿਰਾਂ ਵਿੱਚ ਜਿਆਦਾ ਪੈਸੇ ਖਰਚ ਕਰਕੇ ਅਤੇ ਜਿਆਦਾ ਟਾਈਮ ਲਗਾ ਕੇ ਜ਼ਿਮ ਲਗਾਉਂਦੇ ਸਨ ਉਹ ਹੁਣ ਘੱਟ ਪੈਸਿਆਂ ਵਿੱਚ ਕਰਤਾਰਪੁਰ ਵਿੱਚ ਜ਼ਿਮ ਲਗਾ ਸਕਦੇ ਹਨ ਅਤੇ ਟਾਈਮ ਦੀ ਵੀ ਬਚੱਤ ਹੋ ਜਾਇਆ ਕਰੇਗੀ।
ਇਸ ਮੌਕੇ ਬਲਪ੍ਰੀਤ ਸਿੰਘ ਚਾਹਲ, ਹਰਪਾਲ ਸਿੰਘ ਚਾਹਲ, ਸ਼੍ਰੀ ਰਾਮ ਲਾਲ ਸ਼ੈਲੀ, ਜ. ਰਣਜੀਤ ਸਿੰਘ ਕਾਹਲੋਂ, ਲੈਕ.ਅਮਰੀਕ ਸਿੰਘ ਪਲਾਹਾ,  ਮੈਡਮ ਸੁਮਨ ਲਤਾ, ਨਰੰਜਣ ਸਿੰਘ ਚਾਹਲ, ਪਰਮਿੰਦਰ ਸਿੰਘ ਚਾਹਲ, ਹਰਪ੍ਰੀਤ ਸਿੰਘ ਕਾਕਾ ਭੁੱਲਰ, ਪ੍ਰਿੰਸ ਅਰੋੜਾ ਕੌਂਸਲਰ, ਪ੍ਰਦੀਪ ਅਗਰਵਾਲ ਕੌਂਸਲਰ, ਤੇਜ ਪਾਲ ਸਿੰਘ ਤੇਜੀ ਕੌਂਸਲਰ, ਗੁਰਦੀਪ ਸਿੰਘ ਮਿੰਟੂ, ਗੁਰਦੇਵ ਭੋਗਲ, ਸਤਨਾਮ ਲੈਹਰ, ਜਗਤਾਰ ਸਿੰਘ ਚੰਦਰਾ ਸਰਾਏ, ਚਰਨਜੀਤ ਲੈਹਰ, ਮੁਕੇਸ਼ ਆਦਿ ਮੋਜੂਦ ਸਨ।
Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!