Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਸਤਰੀ ਦਾ ਜਨਮ ਦਿਨ ਮਨਾਇਆ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ: ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਕਰਤਾਰਪੁਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵੇਦ ਪ੍ਰਕਾਸ਼ ਦੀ ਅਗੁਵਾਈ ਵਿਚ ਕਾਂਗਰਸ ਦਫਤਰ ਰੇਲਵੇ ਰੋਡ ਵਿਖੇ ਅੱਜ 2 ਅਕਤੂਬਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸਵ. ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਮਨਾਇਆ ਗਿਆ।ਇਸ ਮੌਕੇ ਉਨ੍ਹਾਂ ਦੀਆਂ ਤਸਵੀਰਾਂ ਤੇ ਹਾਰ ਚੜਾ ਕੇ ਉਨਾਂ ਨੂੰ ਯਾਦ ਕੀਤਾ ਗਿਆ।ਇਸ ਮੌਕੇ ਤੇ ਪ੍ਰਿੰਸੀਪਲ ਆਰ ਐਲ ਸੇੱਲੀ, ਪ੍ਰਿੰਸ ਅਰੋੜਾ,ਅਮਰਜੀਤ ਸਿੰਘ ਕੰਗ, ਰਾਜੂ ਅਰੋੜਾ ,ਦਲਵੀਰ ਸਿੰਘ ਹਸਨਮੂੰਡਾ,ਹੀਰਾ ਲਾਲ ਖੋਸਲਾ ,ਅਸ਼ੋਕ ਕੁਮਾਰ ਕਾਹਲਵਾਂ,ਵਿਜੇ ਠਾਕੁਰ,ਨਾਥੀ ਸਨੋੱਤਰਾ,ਸਰਬਜੀਤ ਬਾਵਾ,ਅਸ਼ੋਕ ਮੱਟੂ, ਸਵਰਨ ਕਾਲਾ, ਅਸ਼ੋਕ ਕੁਮਾਰ ਸਰਪੰਚ,ਡਾ ਹਰੀ ਚੰਦ ਗਿਰਧਰ,ਸੰਸਾਰ ਚੰਦ ਆਦਿ ਹਾਜਰ ਸਨ।  

error: Content is protected !!