Friday, April 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸੱਸ-ਨੂੰਹ ‘ਤੇ ਹਮਲਾ ਮਾਮਲਾ: ਗੰਭੀਰ ਜ਼ਖਮੀ ਹਰਦੀਪ ਗੋਗਾ ਖ਼ਤਰੇ ਤੋਂ ਬਾਹਰ; ਇਨ੍ਹਾਂ ਪਹਿਲੂਆਂ ‘ਤੇ ਹੋ ਰਹੀ ਹੈ ਪੁਲਿਸ ਦੀ ਜਾਂਚ   

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੀ ਸ਼ਾਮ ਕਰਤਾਰਪੁਰ ਦੇ ਮੁਹੱਲਾ ਰਾਮਗੜੀਆ ਦੇ ਇੱਕ ਘਰ ਵਿਚ ਇਕੱਲੀ ਹਰਦੀਪ ਕੌਰ (58) ਅਤੇ ਉਸਦੀ ਨੂੰਹ ਗੁਰਪ੍ਰੀਤ ਕੌਰ ‘ਤੇ ਹੋਏ ਹਮਲੇ ਵਿਚ ਸੱਸ ਹਰਦੀਪ ਕੌਰ ਗੰਭੀਰ ਜ਼ਖਮੀ ਹੋ ਗਈ ਸੀ। ਹਮਲਾਵਰਾਂ ਵੱਲੋਂ ਵਰਤਿਆ ਚਾਕੂ ਉਸਦੇ ਪੇਟ ਦੇ ਅੰਦਰ ਹੀ ਰਹਿ ਗਿਆ ਸੀ ਜਿਸ ਕਾਰਨ ਹਾਲਤ ਕਾਫੀ ਨਾਜੁੱਕ ਦੱਸੀ ਜਾ ਰਹੀ ਸੀ। ਚੰਗੀ ਖਬਰ ਹੈ ਕਿ ਡਾਕਟਰਾਂ ਦੀ ਮਿਹਨਤ ਸਦਕਾ ਹਰਦੀਪ ਕੌਰ ਦੀ ਸਿਹਤ ਅੱਗੇ ਨਾਲੋਂ ਠੀਕ ਹੈ ਅਤੇ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਨੂੰਹ ਗੁਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਐਫ.ਆਈ.ਆਰ. ਨੰਬਰ 215 IPC ਦੀ ਧਾਰਾ 307, 452, 34 ਹੇਠ ਦਰਜ ਕਰ ਲਈ ਹੈ।  2 ਅਣਪਛਾਤੇ ਵਿਅਕਤੀਆਂ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।
ਫਿਲਹਾਲ ਇਸ ਸਾਰੇ ਮਾਮਲੇ ਨੂੰ ਕਈ ਐਂਗਲਾਂ ਤੋਂ ਵੇਖਿਆ ਜਾ ਰਿਹਾ ਹੈ। ਪੁਲਿਸ ਜਿੱਥੇ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਉੱਥੇ ਹੀ ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਵੀ ਕਰ ਰਹੀ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਮਾਮਲੇ ਦੀ ਜਾਂਚ ਦੌਰਾਨ ਹੈਰਾਨੀਜਨਕ ਖੁਲਾਸੇ ਹੋਣ ਦੀ ਉਮੀਦ ਹੈ। ਉਧਰ ਪੁਲਿਸ ਵੀ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ।
ਡੀ.ਐਸ.ਪੀ. ਦਿਗਵਿਜੈ ਸਿੰਘ ਅਤੇ ਹੋਰ ਆਲਾਅਧਿਕਾਰੀ ਇਸ ਸਾਰੇ ਮਾਮਲੇ ਨੂੰ ਡੂੰਘਾਈ ਨਾਲ ਜਾਂਚ ਰਹੇ ਹਨ।Welcome to

Kartarpur Mail

error: Content is protected !!