Wednesday, October 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਤਿਓਹਾਰਾਂ ਸਬੰਧੀ ਕਰਤਾਰਪੁਰ ਪੁਲਿਸ ਵਲੋਂ ਫਲੈਗ ਮਾਰਚ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ :
ਦੁੁਸਹਿਰਾ ਪੁਰਬ ਅਤੇ ਆਉਣ ਵਾਲੇ ਤਿਓਹਾਰਾਂ ਦੇ ਮੱਦੇਨਜਰ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਕਾਇਮ ਰੱਖਣ ਵਾਸਤੇ ਥਾਣਾ ਕਰਤਾਰਪੁਰ ਪੁਲਿਸ ਵਲੋਂ ਡੀ ਐਸ ਪੀ ਸੁਰਿੰਦਰ ਪਾਲ ਸਿੰਘ ਧੋਗੜੀ ਦੀ ਅਗੁਵਾਈ ਵਿੱਚ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਅਤੇ ਹਿਸਿਆਂ ਵਿੱਚ ਫਲੈਗ ਮਾਰਚ ਕਢਿਆ ਗਿਆ।ਇਸ ਮੌਕੇ ਡੀ ਐਸ ਪੀ ਧੋਗੜੀ ਅਤੇ ਥਾਣਾ ਮੁਖੀ ਰਾਜੀਵ ਕੁਮਾਰ ਨੇ ਜਨਤਾ ਨੂੰ ਬਿਨਾ ਕਿਸੇ ਡਰ ਭੈ ਦੇ ਤਿਉਹਾਰ ਮਨਾਉਣ ਅਤੇ ਬਜ਼ਾਰਾਂ ਵਿਚ ਖਰੀਦਦਾਰੀ ਬੇਹਿਚੱਕ ਕਰਨ ਦਾ ਸੰਦੇਸ਼ ਦਿੱਤਾ।ਉਨ੍ਹਾਂ ਲੋਕਾਂ ਨੂੰ ਆਪਣੇ ਆਲੇ ਦੁਆਲੇ ਕਿਸੇ ਸ਼ਕੀ ਚੀਜ ਜਾਂ ਵਿਅਕਤੀ ਦੇਖਣ ਤੇ ਤੁਰੰਤ ਥਾਣਾ ਕਰਤਰਪੁਰ ਨੂੰ ਸੂਚਨਾ ਦੇਣ ਦੀ ਗੱਲ ਆਖੀ।

error: Content is protected !!