Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

ਪਹਿਲਾ ਛਿੰਝ ਮੇਲਾ ਭਲਵਾਨ ਰਵੀ ਵੇਰਾਂ ਦੇ ਨਾਮ, 15 ਮਿਨਟਾਂ ‘ਚ ਜਿੱਤੀ ਪਟਕੇ ਦੀ ਕੁਸ਼ਤੀ

Kartarpur Mail (ਸ਼ਿਵ ਕੁਮਾਰ ਰਾਜੂ) >> ਲੱਖ ਦਾਤਾ ਲਾਲਾਂ ਵਾਲਾ ਪੀਰ ਅਤੇ ਪ੍ਰਬੰਧਕ ਕਮੇਟੀ ਆਰਿਆ ਨਗਰ ਕਰਤਾਰਪੁਰ ਵੱਲੋਂ ਤਿੰਨ ਦਿਨੀਂ ਸਲਾਨਾ ਮੇਲਾ ਕਰਵਾਇਆ ਗਿਆ. ਮੇਲੇ ਦੇ ਅੱਜ ਅਖੀਰਲੇ ਦਿਨ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ. ਕਮੇਟੀ ਵੱਲੋਂ ਕਰਵਾਈ ਇਸ ਪਹਿਲੀ ਛਿੰਝ (ਕੁਸ਼ਤੀ ਮੁਕਾਬਲੇ) ‘ਚ ਲਾਗਲੇ ਅਖਾੜੇ ਦਿਆਂ ਦਰਜਨਾਂ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਭਲਵਾਨੀ ਦੇ ਜੋਹਰ ਦਿਖਾਏ.
ਪਟਕੇ ਦੀ ਕੁਸ਼ਤੀ ਰਵੀ ਵੇਰਾ ਤੇ ਰਾਜੂ ਮਹਿਤਪੁਰ ਵਿਚਾਲੇ ਕਰਵਾਈ ਗਈ. ਕਰੀਬ 15 ਮਿੰਟ ਚੱਲੀ ਇਸ ਕਾਂਟਾ ਕੁਸ਼ਤੀ ‘ਚ ਦੋਹਾਂ ਭਲਵਾਨਾਂ ਦੇ ਖੇਡ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ. ਅਖੀਰ ਇਸ ਸਖਤ ਮੁਕਾਬਲੇ ‘ਚ ਰਵੀ ਵੇਰਾ ਨੇ ਰਾਜੂ ਨੂੰ ਚਿੱਤ ਕਰਕੇ ਮੇਲਾ ਲੁੱਟ ਲਿਆ ਤੇ ਪਟਕੇ ਦੀ ਕੁਸ਼ਤੀ ਆਪਣੇ ਨਾਮ ਕੀਤੀ.
ਪ੍ਰਬੰਧਕ ਕਮੇਟੀ ਵੱਲੋਂ ਜੇਤੂ ਅਤੇ ਉਪ-ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ. ਇਸ ਮੌਕੇ ਦੰਗਲ ਵੇਖਣ ਆਏ ਲੋਕ ਭਲਵਾਨਾਂ ਦੇ ਦਾਅ ਪੇਚ ਵੇਖ ਕੇ ਅਸ਼-ਅਸ਼ ਕਰ ਉੱਠੇ.
ਇਸ ਮੌਕੇ ਕਰਤਾਰਪੁਰ ਦੇ ਡੀ.ਐਸ.ਪੀ. ਸਰਬਜੀਤ ਰਾਏ ਦਰਬਾਰ ‘ਚ ਨਤਮਸਤਕ ਹੋਏ ਅਤੇ ਉਨ੍ਹਾਂ ਗੱਦੀਨਸ਼ੀਨ ਸਾਈ ਦੀਪਕ ਸ਼ਾਹ ਦਾ ਆਸ਼ੀਰਵਾਦ ਲਿਆ. ਡੀ.ਐਸ.ਪੀ. ਰਾਏ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਏ ਇਸ ਛਿੰਜ ਮੇਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਆ.
ਇਸਤੋਂ ਪਹਿਲਾਂ ਹਲਕੇ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਬਾਬਾ ਜੀ ਦੇ ਦਰਬਾਰ ‘ਚ ਆਸ਼ੀਰਵਾਦ ਲੈਣ ਪੁੱਜੇ. ਇਸ ਮੌਕੇ ਕੋਂਸਲਰ ਸੂਰਜਭਾਨ, ਕੋਂਸਲਰ ਸ਼ਾਮ ਸੁੰਦਰ, ਦਰਸ਼ਨ ਲਾਲ, ਜਗਦੀਸ਼ ਜੱਗਾ, ਸੁਰਜੀਤ, ਮਨੋਹਰ ਲਾਲ, ਵਿਨੋਦ, ਅਜੈ, ਕੁਲਵੰਤ, ਭਜਨ ਦੇ ਇਲਾਵਾ ਹੋਰ ਪਤਵੰਤੇ ਮੌਜੂਦ ਸਨ.

Welcome to

Kartarpur Mail

error: Content is protected !!