Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਫਾਇਰ ਬ੍ਰਿਗੇਡ ਦੀ ਮੁਸਤੈਦੀ ਸਦਕਾ ਦੀਵਾਲੀ ਲੰਘੀ ਸੁਖਾਲੀ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਦੀਵਾਲੀ ਦੇ ਤਿਉਹਾਰ ਨੇ ਜਿਥੇ ਆਮ ਜਨਤਾ ਨੇ ਖੁਸ਼ੀਆਂ ਮਨਾਈਆਂ ,ਉਸ ਮੌਕੇ ਕਰਤਾਰਪੁਰ ਫਾਇਰ ਬ੍ਰਿਗੇਡ ਦੇ ਜਾਂਬਾਜ ਕਰਮਚਾਰੀਆਂ ਨੇ ਸਾਰੀ ਰਾਤ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਈ।ਕਰਮਚਾਰੀ ਚਰਨਜੀਤ, ਜਤਿੰਦਰ, ਦੀਪਕ, ਸਿਮਰਨ ਦੇ ਨਾਲ ਤੂਫ਼ਾਨੀ ਡਰਾਈਵਰ ਲਖਵਿੰਦਰ ਅਤੇ ਰਜੀਵ ਨੇ ਇਲਾਕੇ ਵਿੱਚ ਕਈ ਥਾਈਂ ਅੱਗ ਲੱਗਣ ਦੀਆ ਘਟਨਾਵਾਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਕਾਬੂ ਕੀਤਾ ਅਤੇ ਭਾਰੀ ਨੁਕਸਾਨ ਹੋਣ ਤੋਂ ਬਚਾਇਆ।ਇਨਾਂ ਘਟਨਾਵਾਂ ਵਿੱਚੋ ਇਕ ਆਰੀਆ ਨਗਰ ਸੁਚਾ ਜਰਨੇਟਰਾ ਵਾਲੇ ਨਜਦੀਕ ਬਖਸ਼ਿਸ਼ ਸਿੰਘ ਪੁੱਤਰ ਭਜਨ ਸਿੰਘ ਦੀ ਸਵਿਫਟ ਕਾਰ ਨੂੰ ਲਗੀ ਅੱਗ, ਗੁਰਦਿਆਲ ਫਰਨੀਚਰ ਲਾਗੇ ਕੁੜੇ ਦੇ ਵੱਡੇ ਢੇਰ ਨੂੰ ਲਗੀ ਅੱਗ, ਰੇਲਵੇ ਰੋਡ ਦਰੱਖਤ ਨੂੰ ਲੱਗੀ ਅੱਗ ਅਤੇ ਹੋਰ ਵੀ ਕਈ ਘਟਨਾਵਾਂ ਤੇ ਤੁਰੰਤ ਕਾਰਵਾਈ ਕਰਕੇ ਕਾਬੂ ਕੀਤਾ।

error: Content is protected !!