Saturday, February 22ਤੁਹਾਡੀ ਆਪਣੀ ਲੋਕਲ ਅਖ਼ਬਾਰ....

45 ਹਜ਼ਾਰ ਨਸ਼ੀਲੀ ਗੋਲੀਆਂ ਸਮੇਤ ਪਿਓ-ਪੁੱਤ ਕਾਬੂ

ਕਰਤਾਰਪੁਰ ਮੇਲ/ ਸ਼ਿਵ ਕੁਮਾਰ ਰਾਜੂ : ਜਿਲਾ ਜਲੰਧਰ ਦਿਹਾਤੀ ਪੁਲਸ ਦੇ ਸੀ ਆਈ ਸਟਾਫ ਦੀ ਪੁਲਸ ਨੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਪਿਓ ਪੁੱਤ ਨੂੰ ਕਰਤਾਰਪੁਰ ਦੇ ਸਿਨੇਮਾ ਮੋਡ਼ ਤੋਂ ਦੋਰਾਨੇ ਗਸ਼ਤ 45000 ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਹੈ।ਜਾਣਕਾਰੀ ਦਿੰਦਿਆਂ ਡੀ ਐਸ ਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਸੀ ਆਈ ਏ ਸਟਾਫ ਜਲੰਧਰ ਦਿਹਾਤੀ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਵਲੋਂ ਦੋਰਾਨੇ ਗਸ਼ਤ ਸਿਨੇਮਾ ਮੋੜ ਤੋਂ ਸ਼ੱਕ ਦੇ ਅਧਾਰ ਤੇ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾ ਉਨ੍ਹਾਂ ਦੇ ਹੱਥਾਂ ਵਿੱਚ ਫੜੇ 2 ਬੈਗਾਂ ਵਿੱਚੋ 45,45 ਡੱਬੇ ਟਰਾਮਾਂਡੋਲ ਨਸ਼ੀਲੀ ਗੋਲੀਆਂ ਦੇ 10,10ਡੱਬੇ (45000ਗੋਲੀਆਂ)ਬਰਾਮਦ ਹੋਇਆ।ਦੋਸ਼ੀਆਂ ਦੀ ਪਛਾਣ ਵਿਸ਼ਵ ਮਹੇਂਦਰੂ, ਅਸ਼ਵਨੀ ਕੁਮਾਰ(ਦੋਵੇਂ ਪਿਓ ਪੁੱਤਰ) ਵਾਸੀ ਅਮ੍ਰਿਤਸਰ ਵਜੋਂ ਹੋਈ।ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

error: Content is protected !!