Saturday, February 22ਤੁਹਾਡੀ ਆਪਣੀ ਲੋਕਲ ਅਖ਼ਬਾਰ....

Kartarpur: ਤਿੰਨ ਨਕਲੀ CBI ਠੱਗ ਅਫ਼ਸਰ ਕਾਬੂ, ਪੰਜਾਬ ਦੇ ਕਈ ਇਲਾਕਿਆਂ ਵਿੱਚ ਕੀਤੀਆਂ ਠਗੀਆਂ ਕਬੂਲੀਆਂ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਥਾਣਾ ਕਰਤਾਰਪੁਰ ਪੁਲਿਸ ਵਲੋਂ ਗੁਪਤ ਸੂਚਨਾ ਮਿਲਣ ਤੇ ਤਿੰਨ ਨਕਲੀ ਸੀ ਬੀ ਆਈ ਅਫਸਰ ਬਣੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਜਾਣਕਾਰੀ ਦਿੰਦਿਆ ਡੀ ਐਸ ਪੀ ਸੁਰਿੰਦਰ ਪਾਲ ਸਿੰਘ ਧੋਗੜੀ ਨੇ ਦੱਸਿਆ ਕਿ ਮੁਖਬਰ ਖ਼ਾਸ ਵਲੋਂ ਇਤਲਾਹ ਮਿਲੀ ਸੀ ਕਿ ਜਸਪਾਲ ਸਿੰਘ ਉਰਫ ਸੁੰਦਰੀ ਪੁੱਤਰ ਸਵਰਣ ਸਿੰਘ,ਗੁਰਮੇਜ ਸਿੰਘ ਉਰਫ ਲੱਕੀ ਪੁੱਤਰ ਅਵਤਾਰ ਸਿੰਘ ਦੋਨੋ ਵਾਸੀ ਨਰੁ ਨੰਗਲ ਹੁਸ਼ਿਆਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਬੀਰ ਸਿੰਘ ਵਾਸੀ ਦੇਹੁਰੀ ਵਾਲ, ਬਹਾਦਰ ਪੁਰ ਹੁਸ਼ਿਆਰ ਜੋ ਕਿ ਲੰਮਾ ਪਿੰਡ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਕਿਰਾਏ ਦੀ ਕੋਠੀ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਨੇ ਸੀ ਬੀ ਆਈ ਅਫਸਰਾਂ ਦੇ ਨਕਲੀ ਸ਼ਨਾਖਤੀ ਕਾਰਡ ਬਣਾਏ ਹੋਏ ਹਨ।ਇਹ ਆਮ ਪਬਲਿਕ ਦੀਆਂ ਦੁਕਾਨਾਂ,ਹਲਵਾਈ,ਦੁੱਧ ਘਿਓ ਦੀਆਂ ਡੇਰਿਆਂ,ਗੁੜ ਗਨੇ ਦੇ ਰਸ ਵਾਲੇ ਵੇਲਣਾ ਤੇ ਨਕਲੀ ਫ਼ੂਡ ਸਪਲਾਈ ਵਿਭਾਗ ਦੇ ਵੀ ਅਫਸਰ ਬਨ ਕੇ ਰੋਭ ਝਾੜਕੇ ਉਨ੍ਹਾਂ ਕੋਲੋ ਮੋਟੀ ਰਕਮ ਵਸੂਲਦੇ ਹਨ।
ਉਨ੍ਹਾਂ ਦਸਿਆ ਕਿ ਪੱਕੀ ਇਤਲਾਹ ਤੇ ਸਬ ਇੰਸਪੇਕਟਰ ਪਰਮਿੰਦਰ ਸਿੰਘ ਵਲੋਂ ਜੰਡੋ ਸਰਾਏ ਰੋਡ ਤੇ ਲਗਾਏ ਨਾਕੇ ਦੌਰਾਨ ਜਸਪਾਲ ਸਿੰਘ ਉਰਫ ਸੁੰਦਰੀ ਨੂੰ ਬਿਨਾਂ ਨੰਬਰੀ ਮੋਟਰਸਾਇਕਲ ਸਮੇਤ ਕਾਬੂ ਕੀਤਾ ਗਿਆ।ਉਸਦੀ ਪੁੱਛਗਿੱਛ ਦੌਰਾਨ ਉਸਨੇ ਦੋਨਾਂ ਸਾਥੀਆਂ ਦੇ ਨਾਮ , ਪਤੇ ਦਸੇ।ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਉਕਤ ਵਿਅਕਤੀਆਂ ਨੂੰ ਵੀ ਕਾਬੂ ਕਰ ਲਿਆ ਗਿਆ।ਤਿਨਾ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਣਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ।
ਡੀ ਐਸ ਪੀ ਧੋਗੜੀ ਨੇ ਹੋਰ ਵੀ ਹੈਰਾਨੀਜਨਕ ਖੁਲਾਸੇ ਕਰਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਗਿਰੋਹ ਬਣਾਇਆ ਹੋਇਆ ਹੈ ਜਿਸ ਵਿਚ ਇਕ ਔਰਤ ਅਤੇ ਇਕ ਵਿਅਕਤੀ ਹੋਰ ਵੀ ਸ਼ਾਮਲ ਹਨ।ਊਨਾ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।ਅਤੇ ਇਸ ਗਿਰੋਹ ਦਾ ਅਗਲਾ ਸ਼ਿਕਾਰ ਇਕ ਟਰੈਵਲ ਏਜੇਂਟ ਸੀ।ਜਿਸ ਬਾਰੇ ਇਨਾ ਦੋਸ਼ੀਆਂ ਨੇ ਪੂਰੀ ਰੇਕੀ ਕੀਤੀ ਹੋਈ ਸੀ।ਦੋਸ਼ੀਆਂ ਅਨੁਸਾਰ ਉਕਤ ਏਜੇਂਟ ਨਾਜਾਇਜ ਧੰਦਾ ਕਰਦਾ ਹੈਂ, ਉਸਦੇ ਘਰ ਦੀ ਅਲਮਾਰੀ ਵਿਚ ਬਹੁਤ ਸਾਰੀ ਨਗਦੀ ਪਈ ਹੋਈ ਹੈ,ਜਿਸਨੂੰ ਲੁੱਟਣ ਦੀ ਯੋਜਨਾ ਵੀ ਤਿਆਰ ਕਰ ਲਈ ਸੀ।ਕਾਬੂ ਕੀਤੇ ਇਨਾ ਦੋਸ਼ੀਆਂ ਕੋਲੋ ਇਕ ਨਕਲੀ ਖਿਲੌਣਾ ਪਿਸਤੌਲ,ਇਨਾ ਵਲੋਂ ਬਣਵਾਏ ਨਕਲੀ ਸ਼ਿਨਾਖ਼ਤੀ ਕਾਰਡ,ਇਕ ਕਾਰ, ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਗਿਰੋਹ ਨੇ ਕਰਤਾਰਪੁਰ ਦੇ ਆਸ ਪਾਸ ਇਲਾਕਿਆਂ,ਬੇਗੋਵਾਲ,ਭੂਲੱਥ, ਟਾਂਡਾ,ਫਗਵਾੜਾ,ਹੋਸ਼ਿਆਰਪੁਰ ਆਦਿ ਇਲਾਕਿਆਂ ਵਿਚ ਕੀਤੀਆਂ ਵਾਰਦਾਤਾਂ ਕਬੂਲੀਆਂ ਹਨ।

error: Content is protected !!