Tuesday, July 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਪਹਿਲੇ ਪ੍ਰਧਾਨਮੰਤਰੀ ਚਾਚਾ ਨਹਿਰੂ ਦਾ ਜਨਮਦਿਨ ਮਨਾਇਆ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੂੰ ਕਿ ਬੱਚੇ ਬੜੇ ਪਿਆਰ ਨਾਲ ਚਾਚਾ ਨਹਿਰੂ ਕਹਿੰਦੇ ਸਨ, ਅੱਜ 14 ਨਵੰਬਰ ਨੂੰ ਉਨ੍ਹਾਂ ਦਾ ਜਨਮਦਿਵਸ ਸ਼ਹਿਰੀ ਕਾਂਗਰਸ ਕਰਤਾਰਪੁਰ ਵੱਲੋਂ ਪ੍ਰਧਾਨ ਵੇਦ ਪ੍ਰਕਾਸ਼ ਦੀ ਅਗੁਵਾਈ ਹੇਠ ਕਾਂਗਰਸ ਭਵਨ ਰੇਲਵੇ ਰੋਡ ਵਿਖੇ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਆਰ.ਐਲ. ਸੈਲੀ, ਕੌਂਸਲਰ ਪ੍ਰਿੰਸ ਅਰੋੜਾ, ਨਾਥੀ ਸਨੋਤਰਾ, ਗੋਪਾਲ ਸੂਦ, ਰਜਿੰਦਰ ਕਾਲੀਆ, ਅਸ਼ੋਕ ਮੱਟੂ, ਹੀਰਾ ਲਾਲ ਖੋਸਲਾ, ਗੁਰਦੀਪ ਮਿੰਟੂ, ਸੁਰਿੰਦਰ ਆਨੰਦ, ਕਾਲਾ ਸੇਠ, ਸੁਰਿੰਦਰ ਕਾਲੀਆ, ਨਰਿੰਦਰ ਸਿੰਘ ਅਰੋੜਾ, ਵਿਜੈ ਠਾਕੁਰ, ਹਰੀਪਾਲ ਆਦਿ ਨੇ ਨਹਿਰੂ ਦੀ ਤਸਵੀਰ ਤੇ ਹਾਰ ਪਾਕੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਲੱਡੂ ਵੰਡੇ।

ਇਸੇ ਤਰ੍ਹਾਂ ਸੰਤ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਵਿਖੇ ਵੀ ਚਾਚਾ ਨਹਿਰੂ ਦੇ ਜਨਮਦਿਨ ਮੌਕੇ ਖਾਸ ਅੰਦਾਜ਼ ਵਿਚ ਬਾਲ ਦਿਵਸ ਮਨਾਇਆ ਗਿਆ। ਇਸ ਵਾਰ ਸਕੂਲ ਦੇ ਬੱਚਿਆਂ ਲਈ ਅਧਿਆਪਕਾਂ ਨੇ ਸਵੇਰ ਦੀ ਪ੍ਰਾਰਥਨਾ ਸਭਾ ਕਰਵਾਈ ਜਿਸ ਵਿਚ ਅਧਿਆਪਕਾਂ ਨੇ ਵਿੱਦਿਆਰਥੀਆਂ ਨੂੰ ਬਾਲ ਦਿਵਸ ਦੇ ਸਬੰਧ ਵਿਚ ਜਾਣਕਾਰੀ ਦਿੱਤੀ। ਵਿੱਦਿਆਰਥੀਆਂ ਕੋਲੋਂ ਸਾਹਿੱਤਕ, ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ। ਸਮਾਗਮ ਦੇ ਅੰਤ ਵਿਚ ਸਾਰੇ ਬੱਚਿਆਂ ਨੂੰ ਮਿਠਾਈਆਂ ਅਤੇ ਚਾਕਲੇਟ ਵੰਡੇ। ਸਕੂਲ ਪ੍ਰਿੰਸੀਪਲ ਕੰਵਲਜੀਤ ਕੌਰ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਇਹ ਦਿਨ ਅਸੀਂ ਬੱਚਿਆਂ ਦੀ ਸਿੱਖਿਆ ਦੇ ਅਧਿਕਾਰ ਦੇ ਵਿਸ਼ੇ ਵਿਚ ਲੋਕਾਂ ਨੂੰ ਜਾਗਰੁੱਕ ਕਰਨ ਲਈ ਮਨਾਉਂਦੇ ਹਾਂ। ਇਸ ਮੌਕੇ ਚੇਅਰਪਰਸਨ ਸੁਰਿੰਦਰ ਕੌਰ, ਪ੍ਰਧਾਨ ਡਾ. ਚਰਨ ਸਿੰਘ, ਸਤਨਾਮ ਸਿੰਘ, ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।

Welcome to

Kartarpur Mail

error: Content is protected !!