Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਚੋਣ ਨਤੀਜਿਆਂ ਨਾਲ ਖਿੜੇ ਕਾਂਗਰਸੀਆਂ ਦੇ ਚਿਹਰੇ, ਕਰਤਾਰਪੁਰ ‘ਚ ਵੰਡੇ ਲੱਡੂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜ) >> ਪੰਜ ਰਾਜਾਂ ਦੇ ਵਿਧਾਨਸਭਾ ਚੋਣਾਂ ਦੇ ਅੱਜ ਆਏ ਨਤੀਜਿਆਂ ਨੇ ਕਾਂਗਰਸੀਆਂ ਦੇ ਚਿਹਰਿਆਂ ‘ਤੇ ਰੌਣਕ ਲੈ ਆਉਂਦੀ ਹੈ। ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਅਗੁਵਾਈ ਹੇਠ ਇਕੱਠਾ ਹੋਏ ਕਾਂਗਰਸੀਆਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਚੌਧਰੀ ਸੁਰਿੰਦਰ ਸਿੰਘ ਮੁਤਾਬਕ ਪੰਜਾਬ ‘ਚ ਕਾਂਗਰਸ ਦੀ ਜਿੱਤ ਨਾਲ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਸੀ ਅਤੇ ਅੱਜ ਆਏ ਚੋਣ ਨਤੀਜਿਆਂ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਧਾਮੰਤਰੀ ਬਣਨ ਦਾ ਰਾਹ ਪਧਰਾ ਕਰ ਦਿੱਤਾ ਹੈ। ਲੋਕ ਪ੍ਰਧਾਨਮੰਤਰੀ ਮੋਦੀ ਦਿਆਂ ਲਾਰਿਆਂ ਤੋਂ ਤੰਗ ਹਨ ਅਤੇ ਬੀਜੇਪੀ ਦੇ ਠੱਗ ਜਾਲ ‘ਚੋ ਬਾਹਰ ਨਿਕਲਣ ਦਾ ਰਸਤਾ ਅਤੇ ਭਰੋਸਾ ਦੇਸ਼ਵਾਸੀਆਂ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ‘ਚ ਨਜ਼ਰ ਆਉਂਦੈ। ਚੌਧਰੀ ਮੁਤਾਬਿਕ ਆਉਂਦੀਆਂ ਲੋਕਸਭਾ ਚੋਣਾਂ ‘ਚ ਭਾਜਪਾ ਕਿਤੇ ਵੀ ਨਜ਼ਰ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਰਾਹੁਲ ਗਾਂਧੀ ਨੂੰ ਆਪਣਾ ਪ੍ਰਧਾਨਮੰਤਰੀ ਮੰਨ ਲਿਆ ਹੈ ਜਿਸਦਾ ਸੰਕੇਤ ਅੱਜ ਆਏ ਚੋਣ ਨਤੀਜਿਆਂ ਤੋਂ ਜ਼ਾਹਿਰ ਹੋ ਚੁੱਕਾ ਹੈ।
ਇਸ ਮੌਕੇ ਸ਼ਹਿਰੀ ਕਾਂਗਰਸੀ ਪ੍ਰਧਾਨ ਵੇਦ ਪ੍ਰਕਾਸ਼, ਕੌਂਸਲਰ ਪ੍ਰਿੰਸ ਅਰੋੜਾ, ਹੀਰਾ ਲਾਲ ਖੋਸਲਾ, ਨਾਥੀ ਰਾਮ, ਸੁਰਿੰਦਰ ਆਨੰਦ, ਮੋਹਿਤ ਸੇਠ, ਕਾਲਾ ਸੇਠ, ਡਾ. ਭੀਮਸੇਨ, ਹਰਵਿੰਦਰ ਸਿੰਘ ਬਾਬਾ, ਸੁਰਿੰਦਰ ਨਾਹਰ, ਕਰਮਜੀਤ ਕੌਰ, ਮਨਿੰਦਰ ਕੌਰ, ਗੋਪਾਲ ਸੂਦ, ਵਰਿੰਦਰ ਆਨੰਦ, ਨਰਿੰਦਰ ਸਿੰਘ ਅਰੋੜਾ, ਸੁਰਿੰਦਰ ਕਾਲੀਆ, ਅਸ਼ੋਕ ਕੁਮਾਰ ਕਾਹਲਵਾਂ, ਸੰਸਾਰ ਚੰਦ, ਰਜਿੰਦਰ ਕੁਮਾਰ ਭੋਲਾ, ਸਰਬਜੀਤ ਬਾਵਾ, ਹਰੀਪਾਲ ਆਦਿ ਹਾਜ਼ਰ ਸਨ।

Welcome to

Kartarpur Mail

error: Content is protected !!