Wednesday, August 15ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸੁਰਜਭਾਨ ਬਣੇ ਕਰਤਾਰਪੁਰ ਨਗਰ ਕੌਂਸਲ ਦੇ ਪ੍ਰਧਾਨ

Update: 1.05

ਸੁਰਜਭਾਨ ਦੇ ਹੱਕ ਚ ਭੁਗਤੀਆਂ 9 ਵੋਟਾਂ, ਵਿਧਾਇਕ ਸੁਰਿੰਦਰ ਨੇ ਵੀ ਪਾਈ ਸੁਰਜਭਾਨ ਨੂੰ ਵੋਟ

ਅਮਰਜੀਤ ਕੌਰ ਨੂੰ ਭੁਗਤੀਆਂ 7 ਵੋਟਾਂ

ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਮੁਲਤਵੀ

ਵਿਰੋਧੀ ਧਿਰ ਨੇ ਅਧਿਕਾਰੀਆਂ ਤੇ ਲਗਾਇਆ ਧੱਕੇਸ਼ਾਹੀ ਦਾ ਦੋਸ਼

 

Update: 12:35

ਚੋਣ ਪ੍ਰਕਿਰਿਆ ਸ਼ੁਰੂ: ਚੋਣ ਪ੍ਰਕਿਰਿਆ ਦੀ ਕੀਤੀ ਜਾ ਰਹੀ ਹੈ ਵੀਡੀਓਗ੍ਰਾਫੀ

ਨਗਰ ਕੌਂਸਲ ਬਾਹਰ ਵੱਡੀ ਗਿਣਤੀ ਚ ਲੋਕ ਮੌਜੂਦ

 

 

Update 12:25

MC prince arora, MC Jyoti Arora, Kulwinder bholi, Seeta Rani ਚੋਣ ਵਾਲੀ ਥਾਂ ਤੇ ਪੁੱਜੇ।

 

Update: 12:20 pm

ਵਿਧਾਇਕ ਸੁਰਿੰਦਰ ਚੌਧਰੀ ਦੇ ਨਾਲ ਪ੍ਰਧਾਨਗੀ ਦੇ ਦਾਅਵੇਦਾਰ ਸੁਰਜਭਾਨ, ਕੌਂਸਲਰ ਬਾਲੀ, ਕੌਂਸਲਰ ਸ਼ਾਮ ਸੁੰਦਰ, ਤੇਜੀ ਤੇਜਪਾਲ ਪਹੁੁੰਚੇ।

 

ਕੌਂਸਿਲ ਦੀ ਪ੍ਰਧਾਨਗੀ ਚੋਣ ਲਾਈਵ: ਕੌਂਸਲਰ ਅਮਰਜੀਤ ਕੌਰ ਸਣੇ ਸੱਤ MC ਪਹੁੰਚ

Update: 12.07 p.m.
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਲਗਾਤਾਰ ਮੁਅੱਤਲ ਹੁੰਦੀ ਆ ਰਹੀ ਨਗਰ ਕੌਂਸਲ ਕਰਤਾਰਪੁਰ ਦੀ ਪ੍ਰਧਾਨਗੀ ਚੋਣ ਅੱਜ ਸਿਰੇ ਲੱਗ ਸਕਦੀ ਹੈ। ਪ੍ਰਧਾਨਗੀ ਲਈ ਪ੍ਰਬਲ ਦਾਅਵੇਦਾਰਾਂ ਚੋ ਇਕ ਅਮਰਜੀਤ ਕੌਰ ਛੇ ਕੌਂਸਲਰਾਂ ਸਣੇ ਨਗਰ ਕੌਂਸਲ ਦਫਤਰ ਪਹੁੰਚ ਚੁੱਕੇ ਹਨ। ਚੋਣ ਅਧਿਕਾਰੀ ਵੀ ਪਹੁੰਚ ਚੁੱਕੇ ਹਨ। ਫਿਲਹਾਲ ਬਾਕੀ ਕੌਂਸਲਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਨੋਟ: ਹਰ 10 ਮਿੰਟ ਬਾਅਦ ਇਸੇ ਲਿੰਕ ਤੇ ਕਲਿੱਕ ਕਰਕੇ ਜਾਣੋ ਸਾਰੀ detail …

Welcome to

Kartarpur Mail

error: Content is protected !!