Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

ਖੂੰਖਾਰ ਕੁੱਤੇ ਨੇ 9 ਲੋਕਾਂ ਨੂੰ ਕੱਟਿਆ, ਇਲਾਜ ਕਰਵਾਉਣ ਆਏ ਵਿਅਕਤੀ ਦਾ ਮੋਟਰਸਾਈਕਲ ਚੋਰੀ 

Kartarpur Mail (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਤੋਂ ਕਪੂਰਥਲਾ ਰੋਡ ‘ਤੇ ਸਥਿਤ ਰੇਲਵੇ ਫਾਟਕ ਨਜ਼ਦੀਕ ਅੱਜ ਹਲਕੇ ਕੁੱਤੇ ਨੇ 9 ਲੋਕਾਂ ਨੂੰ ਬੁਰੀ ਤਰ੍ਹਾਂ ਨੋਚਿਆ। ਜ਼ਖਮੀ ਲੋਕਾਂ ਨੂੰ ਸਥਾਨਕ ਵਿਅਕਤੀਆਂ ਦੀ ਮਦਦ ਨਾਲ ਕਰਤਾਰਪੁਰ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ.
ਗੁਰਕਰਨ ਸਿੰਘ ਵਾਸੀ ਪਿੰਡ ਰੂਹੀਵਾਲ, ਤਿਲਕ ਰਾਜ ਵਾਸੀ ਮੁਹੱਲਾ ਬਾਉਲੀ ਵਾਲਾ, ਦੀਪਕ ਵਾਸੀ ਬੱਖੂਨੰਗਲ, ਬਲਵਿੰਦਰ ਕੌਰ ਵਾਸੀ ਪਿੰਡ ਲੱਖਣਕਲਾਂ, ਸੁਖਵਿੰਦਰ ਵਾਸੀ ਪਿੰਡ ਆਲਮਪੁਰ ਬੱਕਾ, ਲਕਸ਼ਮੀ ਵਾਸੀ ਪਿੰਡ ਪੱਤੜ ਕਲਾਂ, ਮੀਨਾ ਦੇਵੀ ਵਾਸੀ ਪਿੰਡ ਖੁਸ਼ਰੋਪੁਰ, ਇੰਦਰਜੀਤ ਅਤੇ ਕਰਨ ਵਾਸੀ ਪਿੰਡ ਪੱਤੜ ਕਲਾਂ ਨੂੰ ਕਰਤਾਰਪੁਰ ਸਿਵਲ ਹਸਪਤਾਲ ਵਿਚ ਰੇਬੀਜ਼ ਦੇ ਟੀਕੇ ਲਗਾਏ ਗਏ.
ਜ਼ਖਮੀ ਕਰਨ ਕਰਤਾਰਪੁਰ ‘ਚ ਬਾਵਾ ਫਰਨੀਚਰ ਸ਼ੋਅ-ਰੂਮ ‘ਚ ਕੰਮ ਕਰਦਾ ਹੈ. ਕਰਨ ਨੂੰ ਉਸਦਾ ਸਾਥੀ ਕਾਰੀਗਰ ਬਲਕਾਰ ਸਿੰਘ ਦਾ ਬਾਈਕ ਲੈ ਕੇ ਇਲਾਜ ਕਰਵਾਉਣ ਲਈ ਗਿਆ. ਇਸ ਦੌਰਾਨ ਸਰਕਾਰੀ ਹਸਪਤਾਲ ਦੇ ਬਾਹਰ ਖੜਾ ਕੀਤਾ ਸਪਲੈਂਡਰ ਮੋਟਰਸਾਈਲ (ਪੀ.ਬੀ. 08 ਕੇ.ਕਿਊ. 2079) ਚੋਰੀ ਹੋ ਗਿਆ. ਚੋਰੀ ਹੋਏ ਮੋਟਰਸਾਈਕਲ ਦੀ ਸੂਚਨਾ ਕਰਤਾਰਪੁਰ ਪੁਲਿਸ ਨੂੰ ਦੇ ਦਿੱਤੀ ਗਈ ਹੈ.
ਕਰਤਾਰਪੁਰ ਨਗਰ ਕੌਂਸਿਲ ਅਤੇ ਪੁਲਿਸ ਦੀ ਪੋਲ ਇਸ ਘਟਨਾ ਨੇ ਖੋਲ ਦਿਤੀ ਹੈ. ਜਿੱਥੇ ਇੱਕ ਪਾਸੇ ਨਗਰ ਕੌਂਸਿਲ ਅਵਾਰਾ ਕੁੱਤਿਆਂ ‘ਤੇ ਠੱਲ ਪਾਉਣ ‘ਚ ਨਾਕਾਮਯਾਬ ਸਾਬਿਤ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਚੋਰਾਂ ਦੇ ਦਿਲਾਂ ‘ਚੋਂ ਪੁਲਿਸ ਦਾ ਖੌਫ਼ ਬਿਲਕੁਲ ਖਤਮ ਹੋਇਆ ਨਜ਼ਰ ਆ ਰਿਹਾ ਹੈ.
Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!