Tuesday, December 11ਤੁਹਾਡੀ ਆਪਣੀ ਲੋਕਲ ਅਖ਼ਬਾਰ....

ਵੈਡਿੰਗ ਸੀਜ਼ਨ ‘ਚ ਧੁੰਮਾ ਪਾਉਣ ਲਈ ਤਿਆਰ ਕਰਤਾਰਪੁਰ ਦਾ ਡੀ.ਜੇ. ਬੀਟ ਇੰਟਰਟੇਨਰਜ਼, ਤੁਹਾਡੇ ਫਰਮਾਇਸ਼ੀ ਗਾਣੇ ਚਲਾਉਣਗੇ ਡੀ.ਜੇ ਵਾਲੇ ਬਾਬੂ ‘ਆਸ਼ੀਸ਼’ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ‘ਬੇਬੀ ਕੋ ਬੇਸ ਪਸੰਦ ਹੈ’ ਤਾਂ ਹੁਣ ਤੁਹਾਡੀ ਪਸੰਦ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਡੀ.ਜੇ. ਦੀ ਨਵੀ ਟੈਕਨੋਲੋਜੀ ਨਾਲ ਲੈਸ ਕਰਤਾਰਪੁਰ ਦਾ ਡੀ.ਜੇ. ਬੀਟ ਇੰਟਰਟੇਨਰਜ਼ ਹੁਣ ਵੈਡਿੰਗ ਸੀਜ਼ਨ ‘ਚ ਧੁੰਮਾਂ ਪਾਉਣ ਲਈ ਤਿਆਰ ਹੈ। ਤੁਹਾਡੇ ਪਸੰਦੀਦਾ ਗੀਤ ਚਲਾਉਣ ਲਈ ਡੀ.ਜੇ. ਵਾਲੇ ਬਾਬੂ ‘ਆਸ਼ੀਸ਼ ਕੁਮਾਰ’ ਨੇ ਵੀ ਕਮਰ ਕੱਸ ਲਈ ਹੈ।
ਟਾਹਲੀ ਸਾਹਿਬ ਰੋਡ ‘ਤੇ (ਨਜ਼ਦੀਕ ਰਵਿਦਾਸ ਭਵਨ) ਡੀ.ਜੇ. ਬੀਟ ਇੰਟਰਟੇਨਰਜ਼ ਦੇ ਦਫਤਰ ਦਾ ਉਦਘਾਟਨ ਹੋਇਆ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਸ਼ਾਮ ਸੁੰਦਰ ਵੱਲੋਂ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਰਜਭਾਨ, ਹਕੀਮ ਰਾਮ ਪ੍ਰਕਾਸ਼, ਕਿਸ਼ਨ ਦਾਸ, ਬਲਬੀਰ ਕੁਮਾਰ, ਐਲ.ਕੇ. ਕਲੇਰ, ਸੰਸਾਰ ਚੰਦ, ਮੁਨੀਸ਼ ਕਲੇਰ, ਵਿਮਲ ਕਲੇਰ ਆਦਿ ਹਾਜ਼ਰ ਸਨ।

Welcome to

Kartarpur Mail

error: Content is protected !!