Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਵੱਖ ਵੱਖ ਅਦਾਰਿਆਂ ਨੇ ਮਨਾਈ ਦੀਵਾਲੀ, ਵੰਡੇ ਇਨਾਮ ਅਤੇ ਤੋਹਫ਼ੇ   

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਦੀਵਾਲੀ ਦਾ ਤਿਉਹਾਰ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਦੇਖਰੇਖ ਵਿਚ ਮਨਾਇਆ ਗਿਆ।
ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ।  ਵਿੱਦਿਆਰਥੀਆਂ ਵੱਲੋਂ ਰੰਗੋਲੀ ਸਜਾਇ ਗਈ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਧੀ ਚੌਧਰੀ ਸੁਰਿੰਦਰ ਸਿੰਘ ਨੇ ਸਮੂਹ ਸਟਾਫ ਅਤੇ ਵਿੱਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਤੋਹਫੇ ਵੰਡੇ।
ਇਸੇ ਤਰ੍ਹਾਂ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਿਖੇ ਮੈਡਮ ਸੁਮਨ ਲਤਾ ਕਲਹਣ, ਅਮਰ ਸਿੰਘ, ਕਰਮਜੀਤ ਸਿੰਘ ਦੀ ਦੇਖਰੇਖ ਹੇਠ ਦੀਵਾਲੀ ਪੁਰਬ ਮਨਾਇਆ ਗਿਆ ਜਿਸ ਵਿਚ ਵਿਸ਼ੇਸ਼ ਮਹਿਮਾਨ ਰਣਜੀਤ ਸ਼ਰਮਾ, ਸੰਨੀ ਸ਼ਰਮਾ, ਗੌਰਵ ਸ਼ਰਮਾ, ਸੁਖਦੇਵ ਸਿੰਘ ਘੁੰਮਣ, ਸ਼ੀਸ਼ਾਨ ਸਿੰਘ ਘੁੰਮਣ, ਆਸਾ ਸਿੰਘ ਘੁੰਮਣ, ਰਮਨਦੀਪ ਸਿੰਘ ਘੁੰਮਣ ਦਾ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ।
ਸਮੂਹ ਸਟਾਫ ਅਤੇ ਮੁੱਖ ਮਹਿਮਾਨਾਂ ਨੂੰ ਤੋਹਫੇ ਵੰਡ ਕੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ। ਇਸ ਮੌਕੇ ਡਾ. ਪੰਕਜ ਮੱਲਹਣ, ਡਾ. ਵੀ.ਐਸ. ਬੱਗਾ, ਡਾ. ਪੰਕਜ ਪਾਲ, ਡਾ. ਮੋਹਿਤ ਭਾਰਦਵਾਜ, ਡਾ. ਈਸ਼ਾ, ਡਾ. ਆਰਿਫ਼ ਇਕਬਾਲ, ਡਾ. ਰੂਹੀ ਅਰੋੜਾ, ਡਾ. ਭਾਵਨਾ ਗੁਪਤਾ, ਡਾ. ਸ਼ਿਵਾਨੀ ਰਾਣਾ, ਜੱਸੀ ਚਾਹਲ, ਰਾਜੇਸ਼ ਕੁਮਾਰ, ਰਜਨੀ ਲਾਂਬਾ, ਸੋਢੀ ਸਿੰਘ, ਸਰਬਜੀਤ ਕੌਰ, ਪ੍ਰੀਤਿ ਅਤੇ ਸਮੂਹ ਸਟਾਫ ਮੌਜੂਦ ਸੀ।
ਇਸਤੋਂ ਇਲਾਵਾ ਸੰਤ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਵਿਖੇ ਵੀ ਦੀਵਾਲੀ ਦਾ ਤਿਉਹਾਰ ਬੱਚਿਆਂ ਨੇ ਦੀਪ ਸ਼ਿੰਗਾਰ, ਦੀਵਾਲੀ ਕਾਰਨ, ਪ੍ਰਦੂਸ਼ਣ ਰਹਿਤ ਵਿਗਿਆਪਨ ਪ੍ਰਤੀਯੋਗਿਤਾ ‘ਚ ਭਾਗ ਲੈਕੇ ਮਨਾਇਆ। ਰੰਗੋਲੀ ਦੇ ਮੁਕਾਬਲੇ ਵਿਚ ਗੋਬਿੰਦ ਅਤੇ ਰਣਜੀਤ ਹਾਊਸ ਪਹਿਲੇ ਸਥਾਨ ਤੇ ਰਹੇ। ਟੈਗੋਰ ਹਾਊਸ ਦੂਸਰੇ ਅਤੇ ਸ਼ਿਵਾਜੀ ਹਾਊਸ ਤੀਸਰੇ ਸਥਾਨ ਤੇ ਰਹੇ।
ਚੇਅਰਪਰਸਨ ਸੁਰਿੰਦਰ ਕੌਰ, ਪ੍ਰਧਾਨ ਡਾ. ਚਰਨ ਸਿੰਘ ਅਤੇ ਸਤਨਾਮ ਸਿੰਘ ਨੇ ਜੇਤੂ ਵਿੱਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਸਕੂਲ ਦੀ ਪ੍ਰਿੰਸੀਪਲ ਕਮਲਜੀਤ ਕੌਰ ਨੇ ਸਾਰੇ ਵਿੱਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਮੈਡਮ ਮਮਤਾ ਸ਼ਰਮਾ, ਗੁਰਜੀਤ ਕੌਰ, ਸਰਬਜੀਤ ਕੌਰ, ਨਵਨੀਤ, ਅਮਰਜੀਤ, ਈਸ਼ਾ, ਉਮਾ ਰਾਣੀ, ਰੇਸ਼ਮਾ, ਜਸਪਾਲ ਸਿੰਘ, ਰਾਮਪਾਲ  ਸਿੰਘ ਆਦਿ ਹਾਜ਼ਿਰ ਸਨ।

Welcome to

Kartarpur Mail

error: Content is protected !!